Breaking News
Home / ਭਾਰਤ / ਸਾਬਕਾ ਚੀਫ ਜਸਟਿਸ ਖੇਹਰ ਤੇ ਸ਼ੋਭਨਾ ਚੰਦਰਕੁਮਾਰ ਸਣੇ 68 ਨੂੰ ਪਦਮ ਪੁਰਸਕਾਰ

ਸਾਬਕਾ ਚੀਫ ਜਸਟਿਸ ਖੇਹਰ ਤੇ ਸ਼ੋਭਨਾ ਚੰਦਰਕੁਮਾਰ ਸਣੇ 68 ਨੂੰ ਪਦਮ ਪੁਰਸਕਾਰ

ਕੱਥਕ ਨ੍ਰਿਤਕੀ ਕੁਮੂਦਿਨੀ ਰਜਨੀਕਾਂਤ ਲਖੀਆ ਅਤੇ ਲੋਕ ਗਾਇਕਾ ਸ਼ਾਰਦਾ ਸਿਨਹਾ ਲਈ ਪੋਤੇ ਤੇ ਪੁੱਤਰ ਨੇ ਪ੍ਰਾਪਤ ਕੀਤਾ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ, ਨ੍ਰਿਤਕੀ ਸ਼ੋਭਨਾ ਚੰਦਰਕੁਮਾਰ, ਅਦਾਕਾਰ ਅਨੰਤ ਨਾਗ ਅਤੇ ਵੱਕਾਰੀ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ ਕੁਲਪਤੀ ਸੋਨੀਆ ਨਿੱਤਿਆਨੰਦ ਸਣੇ 68 ਵੱਕਾਰੀ ਸ਼ਖ਼ਸੀਅਤਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰਾਂ ਦੀ ਹਾਜ਼ਰੀ ਵਿੱਚ ਰਾਸ਼ਟਰਪਤੀ ਭਵਨ ‘ਚ ਦੂਜੇ ਨਾਗਰਿਕ ਪੁਰਸਕਾਰ ਸਮਾਰੋਹ ਵਿੱਚ 68 ਚੋਣਵੀਆਂ ਸ਼ਖ਼ਸੀਅਤਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਇਸ ਤੋਂ ਪਹਿਲਾਂ ਲੰਘੀ 28 ਅਪਰੈਲ ਨੂੰ ਪਹਿਲੇ ਸਨਮਾਨੇ ਸਮਾਰੋਹ ਵਿੱਚ ਰਾਸ਼ਟਰਪਤੀ ਮੁਰਮੂ ਨੇ 71 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਸਟਿਸ (ਸੇਵਾਮੁਕਤ) ਖੇਹਰ ਨੂੰ ਜਨਤਕ ਮਾਮਲਿਆਂ ਲਈ ਦੇਸ਼ ਦੇ ਦੂਜੇ ਸਭ ਤੋਂ ਚੋਟੀ ਦੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਜਦਕਿ ਮਰਹੂਮ ਕੱਥਕ ਨ੍ਰਿਤਕੀ ਕੁਮੂਦਿਨੀ ਰਜਨੀਕਾਂਤ ਲਖੀਆ ਅਤੇ ਮਰਹੂਮ ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਲਈ ਇਹ ਸਨਮਾਨ ਕ੍ਰਮਵਾਰ ਲਖੀਆ ਦੇ ਪੋਤੇ ਅਤੇ ਸਿਨਹਾ ਦੇ ਪੁੱਤਰ ਨੇ ਪ੍ਰਾਪਤ ਕੀਤਾ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਮਾਰੋਹ ਦੌਰਾਨ ਨੌਂ ਵੱਕਾਰੀ ਸ਼ਖ਼ਸੀਅਤਾਂ ਨੂੰ ਪਦਮ ਭੂਸ਼ਨ ਸਨਮਾਨ ਨਾਲ ਨਿਵਾਜਿਆ, ਜਿਨ੍ਹਾਂ ਵਿੱਚ ਨ੍ਰਿਤਕੀ ਤੇ ਅਦਾਕਾਰਾ ਸ਼ੋਭਨਾ ਚੰਦਰਕੁਮਾਰ ਤੇ ਕਾਰੋਬਾਰੀ ਨੱਲੀ ਕੁੱਪੂਸਵਾਮੀ ਚੈਟੀ ਆਦਿ ਸ਼ਖ਼ਸੀਅਤਾਂ ਸ਼ਾਮਲ ਸਨ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ – ਵਾਅਦਾ ਪੂਰਾ ਕਰਕੇ ਆਇਆ ਹਾਂ ਬਿਹਾਰ

ਕਿਹਾ ਸੀ ਪਹਿਲਗਾਮ ਦੇ ਅੱਤਵਾਦੀਆਂ ਨੂੰ ਕਲਪਨਾ ਤੋਂ ਵੱਡੀ ਸਜ਼ਾ ਮਿਲੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …