8.2 C
Toronto
Friday, November 7, 2025
spot_img
HomeਕੈਨੇਡਾFrontਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ

ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ

ਧਮਕੀ ਦੇਣ ਵਾਲੇ ਈਮੇਲ ਭੇਜ ਕੇ 400 ਕਰੋੜ ਰੁਪਏ ਦੀ ਕੀਤੀ ਮੰਗ


ਏਜੰਸੀ/ਬਿਊਰੋ ਨਿਊਜ਼ : ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੁਲਜ਼ਮ ਨੇ ਹੁਣ ਈਮੇਲ ਭੇਜ ਕੇ 400 ਕਰੋੜ ਰੁਪਏ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਦੋਸ਼ੀ ਨੇ 31 ਅਕਤੂਬਰ ਤੋਂ 1 ਨਵੰਬਰ ਦੇ ਵਿਚਕਾਰ ਦੋ ਧਮਕੀ ਭਰੇ ਈਮੇਲ ਭੇਜੇ ਹਨ। ਆਰੋਪੀ ਨੇ ਈਮੇਲ ’ਚ ਲਿਖਿਆ ਕਿ ਜੇਕਰ ਅਣਦੇਖੀ ਕੀਤੀ ਗਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੁਲਿਸ ਮੁਤਾਬਕ ਅੰਬਾਨੀ ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਸ਼ਾਦਾਬ ਖਾਨ ਵਜੋਂ ਦੱਸੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਅੰਬਾਨੀ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ 20 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਮੁਲਜ਼ਮ ਹਰ ਵਾਰ ਨਵੀਂ ਈਮੇਲ ਭੇਜਣ ’ਤੇ ਫਿਰੌਤੀ ਦੀ ਰਕਮ 200 ਕਰੋੜ ਰੁਪਏ ਤੋਂ ਵਧਾ ਕੇ 400 ਕਰੋੜ ਰੁਪਏ ਕਰ ਦਿੱਤੀ। ਮੁੰਬਈ ਪੁਲਿਸ ਨੇ ਕਿਹਾ ਕਿ ਮੁਕੇਸ਼ ਅੰਬਾਨੀ ਨੂੰ ਅਜਿਹੀ ਪਹਿਲੀ ਧਮਕੀ ਭਰੀ ਈਮੇਲ 28 ਅਕਤੂਬਰ ਨੂੰ ਭੇਜੀ ਗਈ ਸੀ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ, ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ਦੇ ਆਧਾਰ ’ਤੇ ਮੁੰਬਈ ਦੀ ਗਾਮਦੇਵੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

RELATED ARTICLES
POPULAR POSTS