Breaking News
Home / ਭਾਰਤ / ਸਿੱਖਾਂ ਦੇ ਹੱਕ ‘ਚ ਡਟੀ ਸ਼ਿਵ ਸੈਨਾ

ਸਿੱਖਾਂ ਦੇ ਹੱਕ ‘ਚ ਡਟੀ ਸ਼ਿਵ ਸੈਨਾ

ਕਿਹਾ : ਸਿੱਖ ਮੁਗ਼ਲਾਂ ਨਾਲ ਲੜੇ ਤਾਂ ਯੋਧੇ, ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ, ਆਪਣੇ ਹੱਕਾਂ ਲਈ ਲੜੇ ਤਾਂ ਖ਼ਾਲਿਸਤਾਨੀ?
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ਿਵ ਸੈਨਾ ਨੇ ਕਿਸਾਨੀ ਸ਼ੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਵੱਖੋ-ਵੱਖ ਸਰਹੱਦਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ, ਸਗੋਂ ਸਮੁੱਚੇ ਦੇਸ਼ ਦਾ ਅੰਦੋਲਨ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਅੱਗੇ ਕਿਹਾ ਕਿ ਸਾਡੇ ਸਿੱਖ ਭਰਾ ਜਦੋਂ ਮੁਗ਼ਲਾਂ ਵਿਰੁੱਧ ਲੜੇ, ਤਾਂ ਯੋਧੇ ਅਖਵਾਏ। ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ ਤੇ ਕੋਰੋਨਾ ਸਮੇਂ ਲੰਗਰ ਲਾਏ, ਤਾਂ ਦੇਸ਼ ਪ੍ਰੇਮੀ ਹੋ ਗਏ ਪਰ ਜਦੋਂ ਉਹ ਆਪਣੇ ਹੱਕਾਂ ਲਈ ਲੜੇ, ਤਾਂ ਉਹ ਖ਼ਾਲਿਸਤਾਨੀ ਤੇ ਦੇਸ਼ ਧ੍ਰੋਹੀ ਹੋ ਗਏ। ਸੰਜੇ ਰਾਉਤ ਨੇ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਤੁਸੀਂ ਬਦਨਾਮ ਕਰ ਦਿੰਦੇ ਹੋ। ਜਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਦੇਸ਼ ਦੇ ਵੱਕਾਰ ਲਈ ਠੀਕ ਨਹੀਂ।

Check Also

ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …