23.9 C
Toronto
Saturday, September 12, 2026
spot_img
HomeਕੈਨੇਡਾFrontਕੁਵੈਤ ’ਚ ਜਾਨ ਗੁਆਉਣ ਵਾਲੇ 45 ਭਾਰਤੀਆਂ ’ਚ 1 ਪੰਜਾਬ ਦਾ ਵਿਅਕਤੀ...

ਕੁਵੈਤ ’ਚ ਜਾਨ ਗੁਆਉਣ ਵਾਲੇ 45 ਭਾਰਤੀਆਂ ’ਚ 1 ਪੰਜਾਬ ਦਾ ਵਿਅਕਤੀ ਵੀ ਸ਼ਾਮਲ

ਕੁਵੈਤ ’ਚ ਜਾਨ ਗੁਆਉਣ ਵਾਲੇ 45 ਭਾਰਤੀਆਂ ’ਚ 1 ਪੰਜਾਬ ਦਾ ਵਿਅਕਤੀ ਵੀ ਸ਼ਾਮਲ
ਸਭ ਤੋਂ ਵੱਧ ਕੇਰਲਾ ਦੇ 23 ਮਜ਼ਦੂਰਾਂ ਦੀ ਕੁਵੈਤ ’ਚ ਹੋਈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਕੁਵੈਤ ਵਿਚ ਪਿਛਲੇ ਦਿਨੀਂ ਇਕ ਇਮਾਰਤ ਨੂੰ ਅੱਗ ਲੱਗ ਗਈ ਸੀ ਅਤੇ ਇਸ ਅੱਗ ਲੱਗਣ ਦੀ ਘਟਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 50 ਤੋਂ ਵੀ ਟੱਪ ਗਈ ਹੈ। ਇਸ ਦਰਦਨਾਕ ਘਟਨਾ ਵਿਚ 45 ਭਾਰਤੀ ਨਾਗਰਿਕਾਂ ਦੀ ਵੀ ਜਾਨ ਚਲੇ ਗਈ, ਜਿਨ੍ਹਾਂ ਵਿਚ ਇਕ ਵਿਅਕਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਕੱਕੋਂ ਪਿੰਡ ਦਾ ਹਿੰਮਤ ਰਾਏ ਵੀ ਸ਼ਾਮਲ ਹੈ। ਹਿੰਮਤ ਰਾਏ ਪਿਛਲੇ 25 ਸਾਲਾਂ ਤੋਂ ਕੁਵੈਤ ਵਿਚ ਕੰਮ ਕਰਦਾ ਸੀ ਅਤੇ ਉਹ ਵੀ ਅੱਗ ਦੀ ਲਪੇਟ ਵਿਚ ਆ ਗਿਆ। ਕੁਵੈਤ ਵਿਚ ਵਾਪਰੀ ਅੱਗ ਦੀ ਘਟਨਾ ਵਿਚ ਸਭ ਤੋਂ ਜ਼ਿਆਦਾ ਕੇਰਲਾ ਦੇ 23 ਮਜ਼ਦੂਰਾਂ ਦੀ ਜਾਨ ਗਈ ਹੈ। ਇਹ ਵੀ ਦੱਸਣਯੋਗ ਹੈ ਕਿ ਕੁਵੈਤ ਵਿਚ ਜਾਨ ਗੁਆਉਣ ਵਾਲੇ ਸਾਰੇ 45 ਭਾਰਤੀਆਂ ਦੀਆਂ ਮਿ੍ਰਤਕ ਦੇਹਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ।
RELATED ARTICLES
POPULAR POSTS