Breaking News
Home / ਭਾਰਤ / ਕੋਰੋਨਾ ਵਾਇਰਸ ਦੀ ਵੈਕਸੀਨ ਬਣਨ ‘ਚ ਲੱਗੇਗਾ ਇਕ ਸਾਲ ਤੋਂ ਵਧ ਸਮਾਂ

ਕੋਰੋਨਾ ਵਾਇਰਸ ਦੀ ਵੈਕਸੀਨ ਬਣਨ ‘ਚ ਲੱਗੇਗਾ ਇਕ ਸਾਲ ਤੋਂ ਵਧ ਸਮਾਂ

ਭਾਰਤ ਕਰੋਨਾ ਦੇ ਜ਼ਿਆਦਾ ਜੋਖਮ ਵਾਲੇ ਦੇਸ਼ਾਂ ਵਿਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆ ਭਰ ਦੇ 73 ਲੱਖ 56 ਹਜ਼ਾਰ ਤੋਂ ਵੱਧ ਵਿਅਕਤੀ ਇਸ ਦੀ ਲਪੇਟ ਵਿਚ ਆ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 4 ਲੱਖ 14 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਦੇ ਚੱਲਦਿਆਂ ਜਿੱਥੇ ਸਾਰੇ ਲੋਕ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਮਾਹਿਰਾਂ ਦਾ ਕਹਿਣਾ ਹੈ ਕਿ ਕਰੋਨਾ ਦੀ ਵੈਕਸੀਨ ਬਣਨ ਵਿਚ ਇਕ ਤੋਂ ਡੇਢ ਸਾਲ ਦਾ ਸਮਾਂ ਲੱਗ ਸਕਦਾ ਹੈ। ਸਿਧਾਰਥ ਮੁਖਰਜੀ, ਕੋਲਬੀਆ ਯੂਨੀਵਰਸਿਟੀ ਵਿਚ ਮੈਡੀਸਨ ਦੇ ਇਕ ਐਸੋਸੀਏਟ ਪ੍ਰੋਫੈਸਰ ਨੇ ਇਸ ਬਾਰੇ ਗੱਲ ਕੀਤੀ ਹੈ। ਮਾਹਿਰਾਂ ਮੁਤਾਬਿਕ ਉਮੀਦ ਹੈ ਕਿ ਇਹ ਇਕ ਸਾਲ ਦੇ ਅੰਦਰ ਹੋ ਜਾਵੇਗਾ ਪਰ ਇਸ ਦੀ ਪੁਰੀ ਤਰ੍ਹਾਂ ਤੋਂ ਕੋਈ ਗਾਰੰਟੀ ਨਹੀਂ ਹੈ।
ਇਸ ਦੇ ਚੱਲਦਿਆਂ ਭਾਰਤ ਦਾ ਨਾਮ ਹੁਣ ਉਨ੍ਹਾਂ 15 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਲਾਕ ਡਾਊਨ ਵਿਚ ਢਿੱਲ ਦੇਣ ਨਾਲ ਕਰੋਨਾ ਦੇ ਮਾਮਲੇ ਵਧਣ ਦਾ ਜੋਖਮ ਹੈ। ਇਹ ਗੱਲ ਜਪਾਨ ਦੀ ਇਕ ਰਿਸਰਚ ਕੰਪਨੀ ਨੇ ਕਹੀ ਹੈ। ਕੰਪਨੀ ਦਾ ਕਹਿਣਾ ਹੈ ਕਿ 3 ਕੈਟਾਗਰੀਆਂ ਦੇ ਅਧਾਰ ‘ਤੇ ਖੋਜ ਕੀਤੀ ਗਈ ਹੈ, ਜਿਸ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …