ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਵੀਂ ਦਿੱਲੀ ਵਿੱਚ ਗਲੀ ਕ੍ਰਿਕਟ ਖੇਡਦੇ ਹੋਏ ਆਪਣੇ ਕ੍ਰਿਕਟ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਲਕਸਨ ਦੇ ਨਾਲ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਵੀ ਸ਼ਾਮਲ ਹੋਏ ਅਤੇ ਦੋਵਾਂ ਨੇ ਵਿਸ਼ੇਸ਼ ਸਮਾਗਮ ‘ਚ ਰਾਜਧਾਨੀ ਦੀਆਂ ਸੜਕਾਂ ‘ਤੇ ਬੱਚਿਆਂ ਨਾਲ ਕ੍ਰਿਕਟ ਖੇਡੀ। ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰੌਸ ਟੇਲਰ ਅਤੇ ਖੱਬੇ ਹੱਥ ਦੇ ਸਪਿੰਨਰ ਏਜਾਜ਼ ਪਟੇਲ ਵੀ ਇਸ ਮਜ਼ੇਦਾਰ ਖੇਡ ਵਿਚ ਸ਼ਾਮਲ ਹੋਏ, ਜਿਥੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਪ੍ਰਧਾਨ ਮੰਤਰੀ ਅਤੇ ਤਿੰਨਾਂ ਕ੍ਰਿਕਟਰਾਂ ਨੇ ਨੌਜਵਾਨ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪ੍ਰਧਾਨ ਮੰਤਰੀ ਲਕਸਨ ਨੇ ਬੱਲੇਬਾਜ਼ੀ ਕਰਦਿਆਂ ਕੁਝ ਵਧੀਆ ਸ਼ਾਟ ਖੇਡੇ। ਖੇਡ ਦੌਰਾਨ ਏਜਾਜ਼ ਪਟੇਲ ਲੈੱਗ-ਸਲਿੱਪ ‘ਤੇ ਕੈਚ ਹੋ ਗਿਆ ਜਦੋਂ ਲਕਸਨ ਨੇ ਉਸ ਦਾ ਕੈਚ ਫੜਿਆ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਕਿਹਾ, ”ਇਹ ਹੈਰਾਨੀਜਨਕ ਹੈ। ਮੈਂ ਕਪਿਲ ਦੇਵ ਨਾਲ ਨਵੀਂ ਦਿੱਲੀ ਦੀਆਂ ਸੜਕਾਂ ‘ਤੇ ਕੁਝ ਬੱਚਿਆਂ ਨਾਲ ਕ੍ਰਿਕਟ ਖੇਡ ਰਿਹਾ ਹਾਂ।”
Check Also
ਮੋਦੀ ਸਰਕਾਰ ਦੇ ਭਾਰਤ ’ਚ ਬਰਾਬਰੀ ਦੇ ਦਾਅਵੇ ਨੂੰ ਕਾਂਗਰਸ ਨੇ ਕੀਤਾ ਖਾਰਜ – ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੁਨੀਆ …