ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਸ਼ਰਾਬ ਮਾਫੀਆ ‘ਤੇ ਸ਼ਿਕੰਜਾ ਕੱਸਣ ਲਈ ਵੱਡਾ ਫੈਸਲਾ ਕੀਤਾ ਹੈ। ਦਿੱਲੀ ਦੀ ਆਬਕਾਰੀ ਨੀਤੀ ‘ਚ ਬਦਲਾਅ ਕਰਦੇ ਹੋਏ ਅਜਿਹੇ ਸਾਰੇ ਫੈਕਟਰ ਨੂੰ ਹਟਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਕਾਰਨ ਸ਼ਰਾਬ ਮਾਫੀਆ ਆਪਣਾ ਗੈਰ ਕਾਨੂੰਨੀ ਕਾਰੋਬਾਰ ਚਲਾਉਂਦਾ ਹੈ। ਨਵੀਂ ਨੀਤੀ ‘ਚ ਪ੍ਰਮੁੱਖ ਬਦਲਾਅ ਸ਼ਰਾਬ ਪੀਣ ਵਾਲਿਆਂ ਦੀ ਉਮਰ ਨੂੰ ਲੈ ਕੇ ਵੀ ਕੀਤਾ ਗਿਆ ਹੈ। ਪਹਿਲਾਂ ਦਿੱਲੀ ‘ਚ ਸ਼ਰਾਬ ਪੀਣ ਦੀ ਉਮਰ 25 ਸੀ , ਇਸ ਨੂੰ ਘਟਾ ਕੇ 21 ਸਾਲ ਕਰ ਦਿੱਤਾ ਗਿਆ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਨਵੀਂ ਆਬਕਾਰੀ ਨੀਤੀ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਹੁਣ ਬੰਦ ਹੋਣਗੀਆਂ ਅਤੇ ਟੈਂਡਰ ਦੇ ਰਾਹੀਂ ਨਿੱਜੀ ਲੋਕਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਦਿੱਤੀਆਂ ਜਾਣਗੀਆਂ। ਸ਼ਰਾਬ ਦੀ ਦੁਕਾਨ ਲਈ 500 ਵਰਗ ਮੀਟਰ ਦੀ ਥਾਂ ਹੋਣੀ ਲਾਜ਼ਮੀ ਹੋਵੇਗੀ। ਸਰਕਾਰ ਨੂੰ ਨਵੀਂ ਨੀਤੀ ਨਾਲ 2 ਹਜ਼ਾਰ ਕਰੋੜ ਰੁਪਏ ਸਾਲਾਨਾ ਆਮਦਨ ਵਧਣ ਦੀ ਉਮੀਦ ਹੈ। ਦਿੱਲੀ ‘ਚ 850 ਸ਼ਰਾਬ ਦੀਆਂ ਦੁਕਾਨਾਂ ਹਨ, ਹੁਣ ਨਵੀਂ ਦੁਕਾਨ ਨਹੀਂ ਖੋਲ੍ਹੀ ਜਾਵੇਗੀ ਅਤੇ ਪੁਰਾਣੀਆਂ ਦੁਕਾਨਾਂ ਦਾ ਹੀ ਵੰਡ ਸਿਸਟਮ ਠੀਕ ਕੀਤਾ ਜਾਵੇਗਾ। ਦਿੱਲੀ ‘ਚ ਸਰਕਾਰੀ ਸ਼ਰਾਬ ਦੀ ਇਕ ਵੀ ਦੁਕਾਨ ਨਹੀਂ ਹੋਵੇਗੀ। ਦਿੱਲੀ ‘ਚ ਸ਼ਰਾਬ ਦੀ ਕਵਾਲਿਟੀ ਚੈਕ ਕਰਨ ਲਈ ਸਰਕਾਰ ਕਵਾਲਿਟੀ ਚੈਕ ਦਾ ਆਪਣਾ ਇਕ ਕੌਮਾਂਤਰੀ ਸਿਸਟਮ ਬਣਾਏਗੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …