Breaking News
Home / ਦੁਨੀਆ / ਓਬਾਮਾ ਵੱਲੋਂ ਹੀਰੋਸ਼ੀਮਾ ਪਰਮਾਣੂ ਯਾਦਗਾਰ ‘ਤੇ ਸ਼ਰਧਾਂਜਲੀ

ਓਬਾਮਾ ਵੱਲੋਂ ਹੀਰੋਸ਼ੀਮਾ ਪਰਮਾਣੂ ਯਾਦਗਾਰ ‘ਤੇ ਸ਼ਰਧਾਂਜਲੀ

Obana Hirossema copy copyਰਾਸ਼ਟਰਪਤੀ ਵਲੋਂ ਦੁਨੀਆ ਨੂੰ ਅਤੀਤ ਤੋਂ ਸਬਕ ਸਿੱਖਣ ਦੀ ਅਪੀਲ
ਹੀਰੋਸ਼ੀਮਾ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਪਾਨ ਦੇ ਹੀਰੋਸ਼ੀਮਾ ਦੀ ਆਪਣੀ ਇਤਿਹਾਸਕ ਯਾਤਰਾ ਦੌਰਾਨ ਵਿਸ਼ਵ ਦੇ ਪਹਿਲੇ ਪਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਓਬਾਮਾ ਇਸ ਸਥਾਨ ਦਾ ਦੌਰਾ ਕਰਨ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਨੇ ਅਮਰੀਕਾ ਵੱਲੋਂ ਬੰਬ ਸੁੱਟੇ ਜਾਣ ਲਈ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਯਾਦਗਾਰ ‘ਤੇ ਫੁੱਲ ਚੜ੍ਹਾਉਂਦਿਆਂ ਕਿਹਾ, ’71 ਸਾਲ ਪਹਿਲਾਂ ਅਸਮਾਨ ਤੋਂ ਮੌਤ ਡਿੱਗੀ ਸੀ ਤੇ ਦੁਨੀਆਂ ਬਦਲ ਗਈ ਸੀ।’ ਓਬਾਮਾ ਜਦੋਂ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਉਹ ਉਦਾਸ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਆਪਣਾ ਸਿਰ ਝੁਕਾਇਆ ਹੋਇਆ ਸੀ ਤੇ ਪਿੱਛੇ ਹਟਣ ਤੋਂ ਪਹਿਲਾਂ ਕੁੱਝ ਦੇਰ ਰੁਕੇ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਨ੍ਹਾਂ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੂੰ ਸ਼ਰਧਾਂਜਲੀ ਦਿੰਦਿਆਂ ਦੇਖਿਆ। ਰਾਸ਼ਟਰਪਤੀ ਨੇ ਕਿਹਾ, ‘ਅਸੀਂ ਹੀਰੋਸ਼ੀਮਾ ‘ਤੇ ਕਿਉਂ ਆਏ? ਅਸੀਂ ਉਸ ਵੱਡੀ ਘਟਨਾ ਬਾਰੇ ਮੰਥਨ ਕਰਨ ਆਏ ਹਾਂ ਜੋ ਅਤੀਤ ਵਿੱਚ ਸਾਡੇ ਨਾਲ ਵਾਪਰੀ ਸੀ। ਅਸੀਂ ਮ੍ਰਿਤਕਾਂ ਪ੍ਰਤੀ ਸੋਗ ਪ੍ਰਗਟ ਕਰਨ ਆਏ ਹਾਂ। ਉਨ੍ਹਾਂ ਦੀ ਆਤਮਾ ਸਾਡੇ ਨਾਲ ਗੱਲ ਕਰਦੀ ਹੈ ਤੇ ਆਪਣੇ ਅਤੀਤ ਵਿੱਚ ਝਾਕਣ ਲਈ ਕਹਿੰਦੀ ਹੈ। ਇਹ ਪਰਖਣ ਲਈ ਕਹਿੰਦੀਆਂ ਹਨ ਕਿ ਅਸੀ ਕੌਣ ਹਾਂ?’ 6 ਅਗਸਤ 1945 ਵਿੱਚ ਹੀਰੋਸ਼ੀਮਾ ‘ਤੇ ਅਮਰੀਕਾ ਨੇ ਪਰਮਾਣੂ ਬੰਬ ਸੁੱਟਿਆ ਸੀ ਤੇ ਇਸ ਕਾਰਨ 1,40,000 ਲੋਕ ਮਾਰੇ ਗਏ ਸਨ। ਇਸੇ ਦੌਰਾਨ ਚੀਨ ਨੇ ਕਿਹਾ ਹੈ ਕਿ ਹੀਰੋਸ਼ੀਮਾ ‘ਤੇ ਹਮਲਾ ਜਪਾਨੀਆਂ ਦੀ ਆਪਣੀਆਂ ਕਰਤੂਤਾਂ ਦਾ ਨਤੀਜਾ ਸੀ। ਸਰਕਾਰੀ ਮੀਡੀਆ ਨੇ ਕਿਹਾ ਕਿ ਜਪਾਨ ਦੇ ਨੇਤਾ ਇਸ ਲਈ ਦੋਸ਼ੀ ਹਨ ਤੇ ਉਹ ਆਪਣੇ ਆਪ ਨੂੰ ਪੀੜਤ ਬਣਾ ਕੇ ਪੇਸ਼ ਕਰ ਰਹੇ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …