5.1 C
Toronto
Friday, October 17, 2025
spot_img
Homeਦੁਨੀਆਲਾਹੌਰ 'ਚ ਦੁੱਲਾ ਭੱਟੀ ਦੀ ਯਾਦਗਾਰ ਉਸਾਰੀ

ਲਾਹੌਰ ‘ਚ ਦੁੱਲਾ ਭੱਟੀ ਦੀ ਯਾਦਗਾਰ ਉਸਾਰੀ

Dulla Bhatti Yadgar copy copyਅੰਮ੍ਰਿਤਸਰ : ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੀ ਸ਼ਹਾਦਤ ਦੇ 427 ਵਰ੍ਹਿਆਂ ਬਾਅਦ ਲਾਹੌਰ ਦੇ ਗੁਲਸ਼ਨ-ਏ-ਰਾਵੀ ਰੋਡ ਦੇ ਏ-ਬਲਾਕ ਚੌਕ ਦਾ ਨਾਂ ਸ਼ਹੀਦ ਦੁੱਲਾ ਭੱਟੀ ਚੌਕ ਰੱਖਿਆ ਗਿਆ ਹੈ। ਲਾਹੌਰ ਹਾਈਕੋਰਟ ਦੇ ਆਦੇਸ਼ ‘ਤੇ ਲਾਹੌਰ ਡਿਵੈਲਪਮੈਂਟ ਅਥਾਰਿਟੀ ਵੱਲੋਂ ਚੌਕ ਵਿਚ ਦੁੱਲਾ ਭੱਟੀ ਦੀ ਪੱਗ ਵਾਲਾ ਬੁੱਤ ਵੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਦੁੱਲੇ ਦੀ ਜਨਮ ਭੂਮੀ ਜ਼ਿਲ੍ਹਾ ਹਾਫ਼ਿਜ਼ਾਬਾਦ ਦੇ ਕਸਬਾ ਪਿੰਡੀ ਭੱਟੀਆਂ ਦੇ ਦੁੱਲੇਕੀ ਬਾਈਪਾਸ ‘ਤੇ ਟੂਰਿਜ਼ਮ ਮਿਊਂਸਿਪਲ ਪ੍ਰਸ਼ਾਸਨ ਹਾਫ਼ਿਜ਼ਾਬਾਦ ਵੱਲੋਂ ਦੁੱਲੇ ਦਾ ਜੋ ਆਦਮ ਕੱਦ ਬੁੱਤ ਲਗਾਇਆ ਗਿਆ ਸੀ ਉਸ ‘ਤੇ ਦੁੱਲੇ ਨੂੰ ਪੰਜਾਬੀ ਲਿਬਾਸ ਭਾਵ ਕੁੜਤਾ ਧੋਤੀ ਨਾ ਪਹਿਨਾ ਕੇ ਪਾਕਿਸਤਾਨ ਦਾ ਮੌਜੂਦਾ ਕੌਮੀ ਲਿਬਾਸ ਸਲਵਾਰ ਤੇ ਕੁੜਤਾ ਪਹਿਨਾਉਣ ‘ਤੇ ਭਾਰੀ ਵਿਰੋਧ ਹੋਇਆ ਸੀ।

RELATED ARTICLES
POPULAR POSTS