ਨਵੀਂ ਦਿੱਲੀ : ਭਾਰਤ ਨੇ ਕੌਮਾਂਤਰੀ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ 1 ਮਹੀਨੇ ਲਈ ਹੋਰ ਵਧਾ ਦਿੱਤਾ ਹੈ ਅਤੇ ਹੁਣ ਇਹ ਪਾਬੰਦੀ 31 ਜੁਲਾਈ ਤੱਕ ਜਾਰੀ ਰਹੇਗੀ। ਉਕਤ ਜਾਣਕਾਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਵਲੋਂ ਦਿੱਤੀ ਗਈ। ਹਾਲਾਂਕਿ ਕੁਝ ਦੇਸ਼ਾਂ ‘ਚ ਸ਼ਰਤਾਂ ਤਹਿਤ ਯਾਤਰਾ ਅਜੇ ਵੀ ਕੀਤੀ ਜਾ ਸਕਦੀ ਹੈ। ਕਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਪਿਛਲੇ ਸਾਲ 23 ਮਾਰਚ, 2020 ਨੂੰ ਘਰੇਲੂ ਅਤੇ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਉਥੇ ਸੁਰੱਖਿਅਤ ‘ਏਅਰ ਬਬਲ’ ਵਿਵਸਥਾ ਜ਼ਰੀਏ ਚੋਣਵੇਂ ਦੇਸ਼ਾਂ ਨਾਲ ਜੁਲਾਈ 2020 ਤੋਂ ਹਵਾਈ ਸੇਵਾ ਜਾਰੀ ਹੈ। ਭਾਰਤ ਦਾ ਅਮਰੀਕਾ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਕੀਨੀਆ, ਭੂਟਾਨ, ਫਰਾਂਸ, ਸਾਊਦੀ ਅਰਬ, ਮਾਰੀਸ਼ਸ, ਸਵਿਟਜ਼ਰਲੈਂਡ ਸਮੇਤ 24 ਦੇਸ਼ਾਂ ਨਾਲ ‘ਏਅਰ ਬਬਲ’ ਸਮਝੌਤਾ ਹੈ।
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …