ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਹੋਣਹਾਰ ਬੇਟੀ ਪ੍ਰਤਿਸ਼ਠਾ ਦਵੇਸ਼ਵਰ ਨੂੰ ਯੂ.ਕੇ ਵਿੱਚ ਸਮਾਜ ਸੇਵਾ ਲਈ ਰਾਜ ਕੁਮਾਰੀ ਡਾਇਨਾ ਦੀ ਯਾਦ ਵਿੱਚ ਸ਼ੁਰੂ ਕੀਤੇ ਗਏ ‘ਡਾਇਨਾ’ ਐਵਾਰਡ ਨਾਲ ਨਿਵਾਜਿਆ ਗਿਆ ਹੈ। ਆਕਸਫ਼ੋਰਡ ਯੂਨੀਵਰਸਿਟੀ ਵਿੱਚ ਪਬਲਿਕ ਪਾਲਿਸੀ ‘ਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਪ੍ਰਤਿਸ਼ਠਾ ਦਿਵਿਆਂਗਨਾ ਦੇ ਸਸ਼ਕਤੀਕਰਨ ਲਈ ਆਵਾਜ਼ ਉਠਾਉਂਦੀ ਹੈ। 13 ਸਾਲ ਦੀ ਉਮਰ ਵਿੱਚ ਇਕ ਸੜਕ ਹਾਦਸੇ ‘ਚ ਵਿਕਲਾਂਗ ਹੋਈ ਪ੍ਰਤਿਸ਼ਠਾ ਨੇ ਕਦੀ ਅਪੰਗਤਾ ਨੂੰ ਆਪਣੇ ਰਾਹ ਦਾ ਅੜਿੱਕਾ ਨਹੀਂ ਬਣਨ ਦਿੱਤਾ ਤੇ ਆਪਣੀ ਹਿੰਮਤ ਤੇ ਹੌਸਲੇ ਨਾਲ ਪਹਿਲਾਂ ਦਿੱਲੀ ਦੇ ਲੇਡੀ ਸ੍ਰੀਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਫ਼ਿਰ ਆਕਸਫੋਰਡ ਯੂਨੀਵਰਸਿਟੀ ‘ਚ ਦਾਖਲਾ ਲੈਣ ‘ਚ ਕਾਮਯਾਬ ਹੋਈ। ਪ੍ਰਤਿਸ਼ਠਾ ਹੋਰਨਾਂ ਨੂੰ ਵੀ ਜ਼ਿੰਦਗੀ ‘ਚ ਅੱਗੇ ਵਧਣ ਅਤੇ ਵਿਕਲਾਂਗਾਂ ਨੂੰ ਬਰਾਬਰ ਦੇ ਹੱਕ ਅਤੇ ਸਹੂਲਤਾਂ ਮਿਲਣ ਦਾ ਹੋਕਾ ਦਿੰਦੀ ਹੈ। ਪ੍ਰਤਿਸ਼ਠਾ ਦੀ ਇਸ ਉਪਲਬਧੀ ‘ਤੇ ਉਸ ਦੇ ਪਿਤਾ ਡੀਐੱਸਪੀ ਮੁਨੀਸ਼ ਸ਼ਰਮਾ ਤੇ ਮਾਤਾ ਜਾਗ੍ਰਿਤੀ ਸ਼ਰਮਾ ਮਾਣ ਮਹਿਸੂਸ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …