ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦਾ ਵਫਦ ਐਮ ਪੀ ਪੀ ਹਰਿੰਦਰ ਮੱਲ੍ਹੀ ਨੂੰ ਮਿਲਿਆ। ਇਸ ਵਫਦ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ, ਜਨਰਲ ਸਕੱਤਰ ਨਿਰਮਲ ਸੰਧੂ, ਪ੍ਰੋ: ਨਿਰਮਲ ਧਾਰਨੀ ਅਤੇ ਜੰਗੀਰ ਸਿੰਘ ਸੈਂਭੀ ਸ਼ਾਮਲ ਸਨ। ਇਸ ਮੀਟਿੰਗ ਵਿੱਚ ਲੋਅ-ਇਨਕਮ ਸੀਨੀਅਰਜ਼ ਲਈ ਦੰਦਾਂ ਅਤੇ ਅੱਖਾਂ ਦੇ ਇਲਾਜ ਦੀ ਕਵਰੇਜ ਬਾਰੇ ਐਸੋਸੀਏਸ਼ਨ ਨੇ ਸਬੂਤ ਦਿੰਦਿਆਂ ਹੋਇਆਂ ਕਿਹਾ ਕਿ ਅਲਬਰਟਾ ਵਿੱਚ ਇਹ ਸਹੂਲਤ ਹੈ ਤਾਂ ਹਰਿੰਦਰ ਮੱਲ੍ਹੀ ਨੇ ਕਿਹਾ ਕਿ ਮੈਂ ਇਸ ਮਸਲੇ ਤੇ ਕੰਮ ਕਰਾਂਗੀ। ਸੀਨੀਅਰਜ਼ ਲਈ ਸਬਸਿਡੀ ਹੋਮਜ਼ 3 ਮਹੀਨੇ ਤੋਂ ਵੱਧ ਸਮੇਂ ਲਈ ਛੱਡ ਸਕਣ ਬਾਰੇ ਦੱਸਿਆ ਗਿਆ ਕਿ ਅਜਿਹੇ ਹੋਮਜ਼ ਦੀ ਘਾਟ ਕਾਰਣ ਇਸ ਨਿਯਮ ਵਿੱਚ ਤਬਦੀਲੀ ਨਹੀਂ ਹੋ ਸਕਦੀ। ਸਕੂਲਾਂ ਵਿੱਚ ਸੈਕਸ ਐਜੂਕੇਸ਼ਨ ਦੇ ਵਿਸ਼ੇ ਤੇ ਦੱਸਿਆ ਗਿਆ ਕਿ ਭਾਰਤ ਅਤੇ ਕੈਨੇਡਾ ਦੇ ਸੱਭਿਆਚਾਰ ਵਿੱਚ ਅੰਤਰ ਹੋਣ ਕਾਰਣ ਇਹ ਮਸਲਾ ਵੱਡਾ ਲਗਦਾ ਹੈ ਪਰ ਇਸ ਵਿੱਚ ਅਜਿਹਾ ਕੁੱਝ ਨਹੀਂ ਜੋ ਖਤਰਨਾਕ ਹੋਵੇ ਤੇ ਇਹ ਸਿਲੇਬਸ ਬੱਚਿਆਂ ਦੀ ਉਮਰ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਸਬੰਧ ਵਿੱਚ ਸਿਲੇਬਸ ਮਾਪਿਆਂ ਨੂੰ ਭੇਜਿਆ ਜਾਵੇਗਾ। ਜੇ ਕੋਈ ਮਾਪਾ ਕਿਸੇ ਟੌਪਿਕ ਤੇ ਆਪਣੇ ਬੱਚੇ ਨੂੰ ਨਹੀਂ ਭੇਜਣਾ ਚਾਹੁੰਦਾ ਤਾਂ ਉਸ ਨੂੰ ਆਪਸ਼ਨ ਹੈ ਕਿ ਉਹ ਨਾ ਭੇਜੇ। ਕਨੇਡਾ ਦੇ ਨੌਵੇਂ ਵੱਡੇ ਸ਼ਹਿਰ ਵਿੱਚ ਯੁਨੀਵਰਸਿਟੀ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਇਸ ਬਾਰੇ ਯਤਨ ਕਰਨਗੇ। ਐਸੋਸੀਏਸ਼ਨ ਦੀਆਂ ਗਤੀਵਿਧੀਆਂ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331), ਨਿਰਮਲ ਸੰਧੂ (416-970-5153) ਜਾਂ ਜੰਗੀਰ ਸਿੰਘ ਸੈਂਭੀ ਨਾਲ (416-409-0126) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …