ਨਵੀਂ ਦਿੱਲੀ : ਵਿਸ਼ੇਸ਼ ਅਦਾਲਤ ਨੇ ਭਾਰਤੀ ਸਟੇਟ ਬੈਂਕ ਸਮੇਤ ਕਈ ਹੋਰ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਬਤ ਜਾਇਦਾਦ ਵੇਚ ਕੇ ਕਰਜ਼ ਵਸੂਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜਤ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਦਿੱਤੀ। ਵਿਜੇ ਮਾਲਿਆ ਦੇ ਵਕੀਲਾਂ ਨੇ ਇਤਰਾਜ਼ ਕੀਤਾ ਸੀ ਕਿ ਇਸ ਸਬੰਧੀ ਮਿਤੀ ਕੇਵਲ ਰਿਕਵਰੀ ਟ੍ਰਿਬਿਊਨਲ ਹੀ ਤੈਅ ਕਰ ਸਕਦਾ ਹੈ। ਹਾਲਾਂਕਿ ਵਿਸ਼ੇਸ਼ ਅਦਾਲਤ ਨੇ ਇਸ ਫੈਸਲੇ ‘ਤੇ 18 ਜਨਵਰੀ ਤੱਕ ਸਟੇਅ ਲਗਾਇਆ ਹੈ, ਤਾਂ ਜੋ ਮਾਲਿਆ ਇਸ ਫੈਸਲੇ ਖਿਲਾਫ ਬੰਬੇ ਹਾਈਕੋਰਟ ‘ਚ ਅਪੀਲ ਕਰ ਸਕੇ। ਧਿਆਨ ਰਹੇ ਕਿ ਭਾਰਤੀ ਬੈਂਕਾਂ ਨਾਲ ਧੋਖਾਧੜੀ ਦੇ ਮਾਮਲਿਆਂ ਦਾ ਦੋਸ਼ੀ ਵਿਜੇ ਮਾਲਿਆ ਜਾਂਚ ਦੌਰਾਨ ਮਾਰਚ 2016 ਵਿਚ ਲੰਡਨ ਭੱਜ ਗਿਆ ਸੀ। ਮਾਲਿਆ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਭਾਰਤੀ ਜਾਂਚ ਏਜੰਸੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਅਜੇ ਤੱਕ ਸਫਲ ਨਹੀਂ ਹੋ ਸਕੀਆਂ। ਮਾਲੀਆ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਈ ਹੈ।
Check Also
ਟਰੰਪ ਨੇ ਭਾਰਤ ਨੂੰ ਦੱਸਿਆ ਸੱਚਾ ਦੋਸਤ
ਕਿਹਾ : ਭਾਰਤ ਨਾਲ ਮਿਲ ਕੇ ਦੁਨੀਆ ਦੀ ਸ਼ਾਂਤੀ ਲਈ ਕਰਾਂਗੇ ਕੰਮ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …