ਪ੍ਰਧਾਨ ਮੰਤਰੀ ਨੇ ਕੀਤਾ ਪੈਨਟ੍ਰਿਚ ਤੋਂ ਪੀਟਰ ਮੈਰਿਟਜ਼ਬਰਗ ਤੱਕ ਦਾ ਰੇਲ ਸਫਰ
ਪੀਟਰ ਮੈਰਿਟਜ਼ਬਰਗ (ਦੱਖਣੀ ਅਫਰੀਕਾ)/ਬਿਊਰੋ ਨਿਊਜ਼ : ਇਤਿਹਾਸ ਨੂੰ ਜਿਉਂ ਕੇ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਉਸੇ ਸਟੇਸ਼ਨ ਤੱਕ ਰੇਲ ਸਫ਼ਰ ਕੀਤਾ, ਜਿੱਥੇ ਮਹਾਤਮਾ ਗਾਂਧੀ ਨੂੰ ਡੱਬੇ ਵਿੱਚੋਂ ਬਾਹਰ ਸੁੱਟਿਆ ਗਿਆ ਸੀ। ਇਸ ਘਟਨਾ ਨੇ ਮਹਾਤਮਾ ਗਾਂਧੀ ਦਾ ਜੀਵਨ ਬਦਲ ਦਿੱਤਾ ਸੀ। ਦੱਖਣੀ ਅਫ਼ਰੀਕਾ ਦੇ ਦੌਰੇ ਦੇ ਦੂਜੇ ਦਿਨ ਮੋਦੀ, ਪੈਨਟ੍ਰਿਚ ਤੋਂ ਗੱਡੀ ਵਿੱਚ ਸਵਾਰ ਹੋ ਕੇ 15 ਕਿਲੋਮੀਟਰ ਦੂਰ ਪੀਟਰ ਮੈਰਿਟਜ਼ਬਰਗ ਤੱਕ ਗਏ, ਜਿੱਥੇ ਉਨ੍ਹਾਂ ਨਸਲੀ ਵਿਤਕਰੇ ਵਿਰੁੱਧ ਮਹਾਤਮਾ ਗਾਂਧੀ ਦੀ ਲੜਾਈ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ 7 ਜੂਨ 1893 ਨੂੰ ਜਦੋਂ ਮਹਾਤਮਾ ਗਾਂਧੀ ਡਰਬਨ ਤੋਂ ਪ੍ਰੀਟੋਰੀਆ ਜਾ ਰਹੇ ਸਨ ਤਾਂ ਇਕ ਗੋਰੇ ਨੇ ਉਨ੍ਹਾਂ ਦੇ ਪਹਿਲੇ ਦਰਜੇ ਵਾਲੇ ਡੱਬੇ ਵਿੱਚ ਬੈਠਣ ਉਤੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਤੀਜੇ ਦਰਜੇ ਵਾਲੇ ਡੱਬੇ ਵਿੱਚ ਬੈਠਣ ਦਾ ਹੁਕਮ ਦਿੱਤਾ। ਪਹਿਲੇ ਦਰਜੇ ਵਾਲੇ ਡੱਬੇ ਦੀ ਟਿਕਟ ਹੋਣ ਕਾਰਨ ਉਨ੍ਹਾਂ ਇਹ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ। ਇਸ ਕਾਰਨ ਉਨ੍ਹਾਂ ਨੂੰ ਪੀਟਰ ਮੈਰਿਟਜ਼ਬਰਗ ਸਟੇਸ਼ਨ ਉਤੇ ਰੇਲ ਗੱਡੀ ਤੋਂ ਬਾਹਰ ਸੁੱਟ ਦਿੱਤਾ ਗਿਆ। ਉਨ੍ਹਾਂ ਠੰਢੀ ਰਾਤ ਉਸੇ ਸਟੇਸ਼ਨ ਉਤੇ ਕੱਟੀ।ਪ੍ਰਧਾਨ ਮੰਤਰੀ ਮੋਦੀ ਉਸੇ ਥਾਂ ਗੱਡੀ ਵਿੱਚੋਂ ਉਤਰੇ, ਜਿੱਥੇ ਮਹਾਤਮਾ ਗਾਂਧੀ ਨੂੰ ਰੇਲ ਗੱਡੀ ਵਿੱਚੋਂ ਉਤਾਰਿਆ ਗਿਆ ਸੀ। ਉਹ ਫੀਨਿਕਸ ਬਸਤੀ ਵਿੱਚ ਵੀ ਗਏ, ਜਿਸ ਦਾ ਰਾਸ਼ਟਰ ਪਿਤਾ ਨਾਲ ਨੇੜਲਾ ਸਬੰਧ ਹੈ। ਦੱਖਣੀ ਅਫ਼ਰੀਕੀ ਰਾਸ਼ਟਰਪਤੀ ਜੈਕਬ ਜ਼ੂਮਾ ਨਾਲ ਗੱਲਬਾਤ ਮਗਰੋਂ ਵੀ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਨਾਲ-ਨਾਲ ਨੈਲਸਨ ਮੰਡੇਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।ઠ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …