ਦਾਰ-ਏ-ਸਲਾਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਨਜ਼ਾਨੀਆ ਦੇ ਰਾਸ਼ਟਰਪਤੀ ਜਾਹਨ ਪਾਂਬੇ ਜੋਸਫ ਮੈਗੁਫੁਲੀ ਨਾਲ ਪੂਰੇ ਜੋਸ਼ ਨਾਲ ਡਰੰਮ ਵਜਾ ਕੇ ਤਨਜ਼ਾਨੀਆ ਵਾਸੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਟਵਿੱਟਰ ‘ਤੇ ਪਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਗੁਫੁਲੀ ਨੇ ਢੋਲ ਵਜਾਇਆ ਹੈ। ਇਥੇ ਸਰਕਾਰੀ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਸਮੀ ਸਵਾਗਤ ਪਿੱਛੋਂ ਦੋਵਾਂ ਨੇਤਾਵਾਂ ਨੇ ਇਕ ਮਿੰਟ ਚੰਗਾ ਢੋਲ ਵਜਾਇਆ। 65 ਸਾਲਾ ਮੋਦੀ ਤਨਜ਼ਾਨੀਆ ਦੇ ਰਾਸ਼ਟਰਪਤੀ ਨਾਲ ਢੋਲ ਵਜਾਉਣ ਦਾ ਪੂਰਾ ਅਨੰਦ ਮਾਣਦੇ ਦੇਖੇ ਗਏ ਜਿਹੜੇ ਵਿਚ ਵਿਚਾਲੇ ਕੁਝ ਸੈਕਿੰਡ ਲਈ ਰੁਕ ਗਏ ਪਰ ਜਦੋਂ ਉਨ੍ਹਾਂ ਦੇਖਿਆ ਕਿ ਭਾਰਤੀ ਨੇਤਾ ਅਜੇ ਰੁਕਣ ਦੇ ਰੌਂਅ ਵਿਚ ਨਹੀਂ ਤਾਂ ਉਨ੍ਹਾਂ ਨੇ ਫਿਰ ਢੋਲ ਖੜਕਾਉਣਾ ਸ਼ੁਰੂ ਕਰ ਦਿੱਤਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …