Breaking News
Home / ਦੁਨੀਆ / ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦਾ ਗ੍ਰੀਨ ਮਿਸ਼ਨ

ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦਾ ਗ੍ਰੀਨ ਮਿਸ਼ਨ

ਗੇਟਸ ਫਾਊਂਡੇਸ਼ਨ ਦੇ ਦਫ਼ਤਰ ‘ਚ ਬਾਰਿਸ਼ ਦੇ ਪਾਣੀ ਨਾਲ ਹੁੰਦੇ ਹਨ ਸਾਰੇ ਕੰਮ, ਅਮਰੀਕੀ ਕਾਲ ਸੈਂਟਰ ਦੀਆਂ ਸਾਰੀਆਂ ਦੀਵਾਰਾਂ ਤੇ ਐਪਲ ਦੇ ਸਾਰੇ ਦਫ਼ਤਰ ਗ੍ਰੀਨ
ਨਿਊਯਾਰਕ : ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਐਨਰਜੀ ਐਫੀਸ਼ੀਏਂਟ ਅਤੇ ਗ੍ਰੀਨ ਬਿਲਡਿੰਗ ਬਣਾ ਰਹੀਆਂ ਹਨ ਤਾਂ ਕਿ ਜਿੰਨੀ ਊਰਜਾ ਦੀ ਜ਼ਰੂਰਤ ਹੈ ਉਹ ਖੁਦ ਹੀ ਪੂਰੀ ਕਰ ਲੈਣ। ਇਸ ਨਾਲ ਵਾਤਾਵਰਣ ਨੂੰ ਵੀ ਘੱਟ ਨੁਕਸਾਨ ਪਹੁੰਚਦਾ ਹੈ। ਦਫ਼ਤਰ ਦੇ ਆਊਟਡੋਰ ਏਰੀਏ ਨੂੰ ਵੱਡਾ ਰੱਖਿਆ ਜਾ ਰਿਹਾ ਹੈ ਤਾਂ ਕਿ ਕਰਮਚਾਰੀਆਂ ਨੂੰ ਵੀ ਸਾਫ਼ ਅਤੇ ਸਿਹਤਮੰਦ ਮਾਹੌਲ ਮਿਲ ਸਕੇ। ਇੰਟੀਰੀਅਰ ਡਿਜ਼ਾਈਨਿੰਗ ‘ਚ ਕੁਦਰਤ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਨਿਊਯਾਰਕ ਦੀ ਪਬਲਿਕ ਸੇਫਟੀ ਆਂਸਰਿੰਗ ਸੈਂਟਰ ਦੀ ਬਿਲਡਿੰਗ ‘ਚ ਦੀਵਾਰ ਬਣਾਈ ਗਈ ਹੈ ਕਿ ਬਿਲਡਿੰਗ ‘ਚ ਲਿਵਿੰਗ ਵਾਲ ਬਣਾਈ ਗਈ ਹੈ। ਗੇਟਸ ਫਾਊਂਡੇਸ਼ਨ ਦੇ ਸਿਆਟਲ ਸਥਿਤ ਹੈਡਕੁਆਰਟਰ ‘ਚ 10 ਲੱਖ ਗੈਲਨ ਸਮਰਥਾ ਵਾਲਾ ਟੈਂਕ ਬਣਾਇਆ ਗਿਆ ਹੈ। ਐਪਲ ਨੇ ਆਪਣੇ ਦੁਨੀਆ ਭਰ ਦੇ ਦਫ਼ਤਰਾਂ ਨੂੰ ਰੀਨਿਊਏਬਲ ਐਨਰਜੀ ਵਾਲਾ ਬਣਾ ਦਿੱਤਾ ਹੈ ਤਾਂ ਕਿ ਕੰਮ ਕਰਨ ਵਾਲੇ ਵਰਕਰਾਂ ਨੂੰ ਸੁਖਾਵਾਂ ਅਤੇ ਵਧੀਆ ਮਾਹੋਨ ਮਿਲ ਸਕੇ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤ ਰਹੇ।
ਗੇਟਸ ਫਾਊਂਡੇਸ਼ਨ : 10 ਲੱਖ ਗੈਲਨ ਦਾ ਵਾਟਰ ਟੈਂਕ
ਸਿਆਟਲ : ਇਹ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦਾ ਹੈਡਕੁਆਰਟਰ ਹੈ। ਇਥੇ 10 ਲੱਖ ਗੈਲਨ ਸਮਰਥਾ ਵਾਲਾ ਪਾਣੀ ਦਾ ਅੰਡਰਗਰਾਊਂਡ ਟੈਂਕ ਹੈ। ਇਸ ‘ਚ ਬਾਰਿਸ਼ ਦਾ ਪਾਣੀ ਜਮ੍ਹਾਂ ਹੁੰਦਾ ਹੈ। ਇਸ ਦਾ ਇਸਤੇਮਾਲ ਟਾਇਲੇਟ, ਲੈਂਡਸਕੇਪਿੰਡ ਅਤੇ ਰਿਪਲੇਕਿਟਿੰਗ ਪੂਲ ‘ਚ ਹੁੰਦਾ ਹੈ। ਦੂਜੇ ਟੈਂਕ ‘ਚ ਠੰਡਾ ਪਾਣੀ ਰਹਿੰਦਾ ਹੈ। ਪੂਰਾ ਦਿਨ ਇਸ ਪਾਣੀ ਨੂੰ ਬਿਲਡਿੰਗ ‘ਚ ਸਰਕੂਲੇਟ ਕੀਤ ਜਾਂਦਾ ਹੈ। ਇਸ ਨਾਲ ਬਿਲਡਿੰਗ ਠੰਢੀ ਰਹਿੰਦੀ ਹੈ, ਊਰਜਾ ਘੱਟ ਖਰਚ ਹੁੰਦੀ ਹੈ। ਰਾਤ ਨੂੰ ਇਸੇ ਪਾਣੀ ਨੂੰ ਦੁਬਾਰਾ ਠੰਢਾ ਕੀਤਾ ਜਾਂਦਾ ਹੈ।
ਨਿਊਯਾਰਕ ਪਬਲਿਕ ਕਾਲ ਸੈਂਟਰ : ਪੌਦੇ ਬਣੇ ਨੈਚੁਰਲ ਏਅਰ ਫਿਲਟਰ
ਨਿਊਯਾਰਕ ਸਥਿਤ ਪਬਲਿਕ ਸੇਫਟੀ ਆਂਸਰਿੰਗ ਸੈਂਟਰ ਦੀ ਬਿਲਡਿੰਗ ਹੈ। ਅਮਰੀਕਾ ‘ਚ ਇਹ 911 (ਕਾਲ ਸੈਂਟਰ) ਨਾਮ ਨਾਲ ਚਰਚਿਤ ਹੈ। ਇਸ ਦੇ ਲੈਂਡਸਕੇਪ ਨੂੰ ਪਾਣੀ ਦੇਣ ਦੀ ਜਰੂਰਤ ਨਹੀਂ ਪੈਂਦੀ। ਬਿਲਡਿੰਗ ਦੇ ਅੰਦਰ ਗ੍ਰੀਨ ਵਾਲ ਬਣਾਈ ਗਈ ਹੈ। ਯਾਨੀ ਦੀਵਾਰ ‘ਤੇ ਪੌਦੇ ਲਗਾਏ ਗਏ ਹਨ, ਇਹ ਨੈਚੁਰਲ ਏਅਰ ਫਿਲਟਰ ਦਾ ਕੰਮ ਕਰਦੇ ਹਨ। ਪ੍ਰਬੰਧਨ ਦਾ ਕਹਿਣਾ ਹੈ ਕਿ ਕਾਲ ਸੈਂਟਰ ਦਾ ਮਾਹੌਲ ਵੈਸੇ ਹੀ ਤਣਾਅ ਨਾਲ ਭਰਿਆ ਹੁੰਦਾ ਹੈ। ਅਜਿਹੇ ‘ਚ ਨੇਚਰ ਦੀ ਕਰੀਬੀ ਵਰਕਰਾਂ ਨੂੰ ਸਕੂਨ ਦਿੰਦੀ ਹੈ।
ਐਪਲ : 43 ਦੇਸ਼ਾਂ ‘ਚ 100 ਫੀਸਦੀ ਰੀਨਿਊਏਬਲ ਐਨਰਜੀ ਦਾ ਇਸਤੇਮਾਲ
ਕੁਪਟਿਰਨੋ : ਐਪਲ ਨੇ ਦੱਸਿਆ ਹੈ ਕਿ 43 ਦੇਸ਼ਾਂ ‘ਚ ਫੈਸਲੇ ਉਸਦੇ ਰਿਟੇਲ ਆਊਟਲੈਟਸ ‘ਤੇ ਪੂਰੀ ਤਰ੍ਹਾਂ ਗ੍ਰੀਨ ਹੋ ਗਏ। ਅਮਰੀਕਾ, ਬ੍ਰਿਟੇਨ, ਭਾਰਤ ਅਤੇ ਚੀਨ ‘ਚ ਕੰਪਨੀ ਦੇ ਸਾਰੇ ਦਫ਼ਤਰ 100 ਫੀਸਦੀ ਰੀਨਿਊਏਬਲ ਐਨਰਜੀ ਇਸਤੇਮਾਲ ਕਰ ਰਹੇ ਹਨ। ਜ਼ਰੂਰਤਾਂ ਪੂਰੀ ਕਰਨ ਦੇ ਲਈ ਇਹ ਦਫ਼ਤਰ ਸੌਰ ਊਰਜਾ, ਪਵਨ ਊਰਜਾ ਦੇ ਨਾਲ ਬਾਇਓਗੈਸ ਤੇ ਮਾਈਕਰੋਹਾਈਡਰੋ ਜਨਰੇਸ਼ਨ ਦੀ ਮਦਦ ਲੈ ਰਹੇ ਹਨ। ਡਾਟਾ ਸੈਂਟਰ ਤਾਂ 2011 ਤੋਂ ਹੀ ਗ੍ਰੀਨ ਐਨਰਜੀ ‘ਤੇ ਚੱਲ ਰਹੇ ਹਨ। ਇਸ ਨਾਲ ਗ੍ਰੀਨ ਹਾਊਸ ਗੈਸ ਉਤਸਰਜਨ 54 ਫੀਸਦੀ ਘਟਿਆ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …