Breaking News
Home / ਦੁਨੀਆ / ਤਾਲਾਬੰਦੀ ਦੌਰਾਨ ਮਹਾਰਾਣੀ ਐਲਿਜ਼ਾਬੈੱਥ ਨੇ ਪਹਿਲੀ ਵਾਰ ਕੀਤੀ ਘੋੜ ਸਵਾਰੀ

ਤਾਲਾਬੰਦੀ ਦੌਰਾਨ ਮਹਾਰਾਣੀ ਐਲਿਜ਼ਾਬੈੱਥ ਨੇ ਪਹਿਲੀ ਵਾਰ ਕੀਤੀ ਘੋੜ ਸਵਾਰੀ

ਲੰਡਨ : ਬਰਤਾਨੀਆ ਵਿਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੌਰਾਨ ਮਹਾਰਾਣੀ ਐਲਿਜ਼ਾਬੈਥ-2 ਨੇ ਪਹਿਲੀ ਵਾਰ ਘੋੜ ਸਵਾਰੀ ਕੀਤੀ। 94 ਸਾਲਾ ਮਹਾਰਾਣੀ ਐਲਿਜ਼ਾਬੈਥ-2 ਨੇ ਆਪਣੇ ਮਹਿਲ ਦੇ ਅੰਦਰ ਬਣੇ ਬਗੀਚੇ ਵਿਚ 14 ਸਾਲ ਦੇ ਬਾਲਮੋਰਾਨ ਫੇਰਨ ਨਾਂਅ ਦੇ ਘੋੜੇ ਦੀ ਸਵਾਰੀ ਕੀਤੀ ਅਤੇ ਆਪਣੇ ਸ਼ੌਕ ਨੂੰ ਪੂਰਾ ਕੀਤਾ। ਬਰਤਾਨੀਆ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਮਹਾਰਾਣੀ ਨੇ 10 ਹਫ਼ਤੇ ਪਹਿਲਾਂ ਖੁਦ ਨੂੰ ਇਕਾਂਤਵਾਸ ਕੀਤਾ ਸੀ। ਇਸ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਮਹਾਰਾਣੀ ਰੋਜ਼ਾਨਾ ਘੋੜ ਸਵਾਰੀ ਕਰਦੀ ਹੈ ਭਾਵੇਂ ਕਿ ਇਸ ਸਬੰਧੀ ਉਨ੍ਹਾਂ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਸੀ। ਤਾਲਾਬੰਦੀ ਨੂੰ ਲੈ ਕੇ ਚੱਲ ਰਹੀ ਨਿਰਾਸ਼ਾ ਦੌਰਾਨ ਮਹਾਰਾਣੀ ਨੇ ਖੂਬਸੂਰਤ ਡਰੈੱਸ ਪਾ ਕੇ ਘੋੜ ਸਵਾਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਬਰਤਾਨੀਆ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਮਹਾਰਾਣੀ ਨੇ 67 ਸਾਲ ਦੇ ਆਪਣੇ ਸ਼ਾਸਨ ‘ਚ 5ਵੀਂ ਵਾਰ ਦੇਸ਼ ਨੂੰ ਸੰਬੋਧਨ ਕੀਤਾ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …