-6.6 C
Toronto
Tuesday, December 16, 2025
spot_img
Homeਦੁਨੀਆਇਤਿਹਾਸ 'ਚ ਪਹਿਲੀ ਵਾਰ ਪੋਪ ਨੇ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਨੂੰ...

ਇਤਿਹਾਸ ‘ਚ ਪਹਿਲੀ ਵਾਰ ਪੋਪ ਨੇ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਨੂੰ ਜਬਰਨ ਈਸਾਈ ਬਣਾਉਣ ਲਈ ਮੁਆਫ਼ੀ ਮੰਗੀ

ਮਾਸਕਵਾਸਿਸ : ਪੋਪ ਫਰਾਂਸਿਸ ਨੇ ਕੈਥੋਲਿਕ ਚਰਚ ਦੇ ਕੈਨੇਡਾ ਦੇ ਸਵਦੇਸ਼ੀ ਰਿਹਾਇਸ਼ੀ ਸਕੂਲਾਂ ਦੀ ਉਤਪੀੜਨ ਨੀਤੀ ਲਈ ਸੋਮਵਾਰ ਨੂੰ ਇਤਿਹਾਸਕ ਮੁਆਫੀ ਮੰਗਦਿਆਂ ਕਿਹਾ ਕਿ ਮੂਲ ਨਿਵਾਸੀਆਂ ਨੂੰ ਈਸਾਈ ਸਮਾਜ ‘ਚ ਜ਼ਬਰਦਸਤੀ ਸ਼ਾਮਿਲ ਕਰਨ ਨੇ ਉਨ੍ਹਾਂ ਦੇ ਸੱਭਿਆਚਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਹਾਸ਼ੀਏ ‘ਤੇ ਪਈਆਂ ਪੀੜ੍ਹੀਆਂ ਦੇ ਪਰਿਵਾਰਾਂ ਨੂੰ ਤੋੜ ਦਿੱਤਾ। ਫਰਾਂਸਿਸ ਨੇ ਮੂਲ ਨਿਵਾਸੀ ਬੱਚਿਆਂ ਨੂੰ ਜ਼ਬਰਨ ਈਸਾਈ ਬਣਾਉਣ ਦੀ ਸਕੂਲ ਨੀਤੀ ਨੂੰ ਵਿਨਾਸ਼ਕਾਰੀ ਗਲਤੀ ਦੱਸਿਆ। ਫਰਾਂਸਿਸ ਨੇ ਕਿਹਾ ਕਿ ਮੈਂ ਨਿਮਰਤਾ ਨਾਲ ਬਹੁਤ ਸਾਰੇ ਈਸਾਈਆਂ ਵਲੋਂ ਆਦਿਵਾਸੀ ਲੋਕਾਂ ਵਿਰੁੱਧ ਕੀਤੀ ਗਈ ਬੁਰਾਈ ਲਈ ਮੁਆਫ਼ੀ ਮੰਗਦਾ ਹਾਂ।
ਜ਼ਿਕਰਯੋਗ ਹੈ ਕਿ ਕੈਨੇਡਾ ‘ਚ 1,50,000 ਤੋਂ ਵੱਧ ਮੂਲ ਬੱਚਿਆਂ ਨੂੰ 19ਵੀਂ ਸਦੀ ਤੋਂ ਲੈ ਕੇ 1970 ਦੇ ਦਹਾਕੇ ਤੱਕ ਸਰਕਾਰੀ ਸਹਾਇਤਾ ਪ੍ਰਾਪਤ ਈਸਾਈ ਸਕੂਲਾਂ ‘ਚ ਜਾਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਸੱਭਿਆਚਾਰ ਦੇ ਪ੍ਰਭਾਵ ਤੋਂ ਦੂਰ ਕੀਤਾ ਜਾ ਸਕੇ। ਇਸ ਦਾ ਉਦੇਸ਼ ਉਨ੍ਹਾਂ ਨੂੰ ਮੁੱਖ ਧਾਰਾ ਦੇ ਸਮਾਜ ‘ਚ ਈਸਾਈ ਬਣਾਉਣਾ ਅਤੇ ਸ਼ਾਮਿਲ ਕਰਨਾ ਸੀ, ਜਿਸ ਨੂੰ ਉਸ ਸਮੇਂ ਦੀਆਂ ਕੈਨੇਡੀਅਨ ਸਰਕਾਰਾਂ ਉੱਤਮ ਮੰਨਦੀਆਂ ਸਨ।
ਕੈਨੇਡਾ ਦੀ ਸਰਕਾਰ ਨੇ ਮੰਨਿਆ ਹੈ ਕਿ ਸਕੂਲਾਂ ‘ਚ ਸਰੀਰਕ ਅਤੇ ਜਿਨਸੀ ਸ਼ੋਸ਼ਣ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਸੀ।

 

RELATED ARTICLES
POPULAR POSTS