9/11 ਹਮਲੇ ਦੀ 15ਵੀਂ ਬਰਸੀ ਮਨਾਈ
ਵਾਸ਼ਿੰਗਟਨ/ਬਿਊਰੋ ਨਿਊਜ਼ : 9/11 ਹਮਲਿਆਂ ਦੀ 15ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਲ ਕਾਇਦਾ ਤੇ ਆਈ.ਐਸ. ਵਰਗੇ ਅੱਤਵਾਦੀ ਸਮੂਹ ਅਮਰੀਕਾ ਨੂੰ ਹਰਾਉਣ ਲਈ ਕਦੇ ਵੀ ਸਮਰੱਥ ਨਹੀਂ ਹੋਣਗੇ। ਪੈਂਟਾਗਨ ਵਿਖੇ 9/11 ਹਮਲਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਅਲ-ਕਾਇਦਾ ਤੇ ਆਈ.ਐਸ.ਆਈ.ਐਸ. ਵਰਗੇ ਅੱਤਵਾਦੀ ਸਮੂਹ ਅਮਰੀਕਾ ਵਰਗੇ ਮਜ਼ਬੂਤ ਤੇ ਮਹਾਨ ਦੇਸ਼ ਨੂੰ ਕਦੇ ਵੀ ਹਰਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਹ ਅੱਤਵਾਦ ਨਾਲ ਸਾਡੀਆਂ ਉਮੀਦਾਂ ਨੂੰ ਤੋੜਨ ਲਈ ਸਾਡੇ ਵਿਚ ਡਰ ਭਰ ਸਕਦੇ ਹਨ, ਪਰ ਇਸ ਸਭ ਦੀ ਪਰਵਾਹ ਕੀਤੇ ਬਗੈਰ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਹਾਂ ਤੇ ਅਸੀਂ ਕਿਵੇਂ ਜਿਊਂਦੇ ਹਾਂ ਤੇ ਅੱਜ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਚਰਿਤਰ ਨੂੰ ਇਕ ਰਾਸ਼ਟਰ ਦੇ ਤੌਰ ‘ਤੇ ਪੇਸ਼ ਕਰ ਸਕੀਏ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …