Breaking News
Home / ਦੁਨੀਆ / ਰੀਐਲਟਰ ਪ੍ਰੀਮੀਅਰ ਲੀਗ ਦੇ ਦੂਜੇ ਦੌਰ ‘ਚ ਲੀਗ ਦੀਆਂ ਤਿੰਨ ਮਜ਼ਬੂਤ ਟੀਮਾਂ ਦਾਖਲ ਹੋਈਆਂ

ਰੀਐਲਟਰ ਪ੍ਰੀਮੀਅਰ ਲੀਗ ਦੇ ਦੂਜੇ ਦੌਰ ‘ਚ ਲੀਗ ਦੀਆਂ ਤਿੰਨ ਮਜ਼ਬੂਤ ਟੀਮਾਂ ਦਾਖਲ ਹੋਈਆਂ

ਬਰੈਂਪਟਨ : ਰੀਐਲਟਰ ਪ੍ਰੀਮੀਅਰ ਲੀਗ ਦੇ ਦੂਜੇ ਪੜ੍ਹਾਅ ‘ਚ ਲੀਗ ਦੀਆਂ ਤਿੰਨ ਬਹੁਤ ਹੀ ਮਜ਼ਬੂਤ ਟੀਮਾਂ ਦਾਖਲ ਹੋਈਆਂ। ਜਿਸ ਵਿਚ ਸਭ ਤੋਂ ਪਹਿਲਾਂ ਲੀਗ ਵਿਚ ਹੁਣ ਤੱਕ ਅਜੇਤੂ ਰਹੀ ਰੋਇਲ ਲੀਪੇਜ਼ ਤੋਂ ਨਿਰਮਲ ਬਰਾੜ ਦੀ ਟੀਮ ਨੇ ਐਂਟਰੀ ਪਾਈ। ਦੂਸਰੀ ਟੀਮ ਹੋਮ ਲਾਈਫ ਮਰੈਕਲ ਤੋਂ ਅਜੈ ਸ਼ਾਹ ਦੀ ਟੀਮ ਰਾਜੀਵ ਅਤੇ ਇਸ ਮੁਕਾਬਲੇ ਦੀ ਦੂਜੀ ਅਜੇਤੂ ਟੀਮ ਰੋਇਲ ਸਟਾਰ ਤੋਂ ਪ੍ਰਮਿੰਦਰ ਢਿੱਲੋਂ ਦੀ ਟੀਮ ਦੀ ਰਹੀ। ਇਹ ਜਾਣਕਾਰੀ ਆਰ ਪੀਲ ਐਲ ਦੇ ਆਰਗੇਨਾਈਜ਼ਰ ਸਿੰਘ ਗ੍ਰਾਫਿਕਸ ਤੋਂ ਗੁਰਜੀਤ ਸਿੰਘ ਅਤੇ ਚਿੱਚੀ ਸਿੰਘ ਨੇ ਦਿੱਤੀ। ਇਸ ਮੌਕੇ ਓਨਲੀ ਫੋਰ ਏਜੰਟ ਤੋਂ ਰਾਜਪਾਲ ਨੇ ਦੱਸਿਆ ਕਿ ਆਰ ਪੀ ਐਲ ਦੇ ਦੂਜੇ ਗੇੜ ਦੇ ਮੈਚਾਂ ਤਿੰਨੇ ਟੀਮਾਂ ਆਪਸ ਵਿਚ ਇਕ-ਇਕ ਮੈਚ ਖੇਡਣਗੀਆਂ।
ਸਿੰਘ ਗ੍ਰਾਫਿਕਸ ਤੋਂ ਗੈਰੀ ਸਿੰਘ ਨੇ ਦੱਸਿਆ ਕਿ ਇਸ ਗੇੜ ਵਿਚਲੀਆਂ ਦੋ ਟੌਪ ਟੀਮਾਂ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਹੇ ਆਰ ਪੀ ਐਲ (ਰੀਐਲਟਰ ਪ੍ਰੀਮੀਅਰ ਲੀਗ) ਦੇ ਕੱਪ ਲਈ ਖੇਡਣਗੀਆਂ। ਦੂਜੇ ਗੇੜ ਦੇ ਮੈਚ 17, 21 ਅਤੇ 24 ਅਗਸਤ ਨੂੰ ਸ਼ਾਮ 5.00 ਵਜੇ ਬਰੈਂਪਟਨ ਦੇ ਟੈਰਾਮੈਟੋ ਪਾਰਕ ਵਿਖੇ ਹੋਣਗੇ, ਜੋ ਜ਼ੀ ਕੁਇਨਜ਼ ਅਤੇ ਚਿੰਗਊਜ਼ੀ ਇੰਟਰਨੈਸ਼ਨਲ ‘ਤੇ ਹੈ।
ਇਸ ਲੀਗ ਦਾ ਆਯੋਜਨ ਸਿੰਘ ਗ੍ਰਾਫਿਕਸ ਅਤੇ ਓਨਲੀ ਫੋਰ ਏਜੰਟ ਵਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ, ਜਿਸ ਵਿਚ ਕੈਲੇ ਲਾਅ ਤੋਂ ਛਿੰਦਰ ਸਿੰਘ ਕੈਲੇ ਬਤੌਰ ਮੁੱਖ ਸਪੌਂਸਰ ਆਪਣਾ ਯੋਗਦਾਨ ਪਾ ਰਹੇ ਹਨ। ਇਸ ਲੀਗ ਵਿਚ 150 ਤੋਂ ਵੱਧ ਨਾਮੀ ਗਰਾਮੀ ਰੀਐਲਟਰਜ਼ ਨੇ ਭਾਗ ਲਿਆ। ਲੀਗ ਦੇ ਆਯੋਜਕਾਂ ਵਲੋਂ ਹਰ ਆਮ ਅਤੇ ਖਾਸ ਨੂੰ ਇਨ੍ਹਾਂ ਮੈਚਾਂ ਦਾ ਅਨੰਦ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਗੁਰਜੀਤ ਸਿੰਘ ਵਲੋਂ ਖਾਸ ਤੌਰ ‘ਤੇ ਸਮੂਹ ਪ੍ਰਿੰਟ, ਟੀਵੀ ਅਤੇ ਸੋਸ਼ਲ ਮੀਡੀਆ ਵਲੋਂ ਲੀਗ ਨੂੰ ਕਵਰ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਦੂਜੇ ਗੇੜ ਦੇ ਮੈਚਾਂ ਲਈ ਸੱਦਾ ਵੀ ਦਿੱਤਾ ਗਿਆ।

Check Also

ਵਿਰੋਧੀ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ : ਕਮਲਾ ਹੈਰਿਸ ਨੇ ਟਰੰਪ ਨੂੰ ਦਿੱਤੀ ਨਸੀਹਤ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਉੱਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ …