7 C
Toronto
Wednesday, November 26, 2025
spot_img
HomeਕੈਨੇਡਾFrontਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਰਾਜਪਾਲ ਅਤੇ ਪੰਜਾਬ ਸਰਕਾਰ...

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਰਾਜਪਾਲ ਅਤੇ ਪੰਜਾਬ ਸਰਕਾਰ ’ਚ ਫਿਰ ਹੋਇਆ ਤਕਰਾਰ

ਰਾਜਪਾਲ ਨੇ 20-21 ਅਕਤੂਬਰ ਵਾਲੇ ਸ਼ੈਸ਼ਨ ਨੂੰ ਦੱਸਿਆ ਗੈਰਕਾਨੂੰਨੀ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਵੱਲੋਂ ਐਸ ਵਾਈ ਐਲ ਦੇ ਮੁੱਦੇ ’ਤੇ 20-21 ਅਕਤੂਬਰ ਨੂੰ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਗੈਰ ਕਾਨੂੰਨੀ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਕੀਤੀ ਗਈ ਕੋਈ ਵੀ ਕਾਰਵਾਈ ਗੈਰਕਾਨੂੰਨੀ ਹੋਵੇਗੀ। ਇਸ ਸਬੰਧੀ ਰਾਜਪਾਲ ਦਫ਼ਤਰ ਵੱਲੋਂ ਪੰਜਾਬ ਨੂੰ ਸਰਕਾਰ ਇਕ ਪੱਤਰ ਵੀ ਲਿਖਿਆ ਗਿਆ ਹੈ। ਰਾਜਪਾਲ ਦਫ਼ਤਰ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਜੂਨ ਮਹੀਨੇ ’ਚ ਬੁਲਾਏ ਗਏ ਇਜਲਾਸ ਬਾਰੇ ਰਾਜਪਾਲ ਨੇ 24 ਜੁਲਾਈ ਨੂੰ ਕਾਨੂੰਨੀ ਸਲਾਹ ਲੈ ਕੇ ਤੁਹਾਨੂੰ ਲਿਖਿਆ ਸੀ ਕਿ 16ਵੀਂ ਵਿਧਾਨ ਸਭਾ ਦੇ ਚੌਥੇ ਇਜਲਾਸ ਦੀ ਬੈਠਕ ਗੈਰਕਾਨੂੰਨੀ ਹੈ ਅਤੇ ਇਹ ਪਰੰਪਰਾਵਾਂ ਸੰਵਿਧਾਨ ’ਚ ਦਿੱਤੀਆਂ ਵਿਵਸਥਾਵਾਂ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਇਜਲਾਸ ਬੁਲਾਉਣ ਸਬੰਧੀ ਤੁਹਾਡੇ ਵੱਲੋਂ ਭੇਜੇ ਗਏ ਪੱਤਰ ’ਚ ਕਿਹਾ ਗਿਆ ਸੀ ਕਿ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਇਹ ਉਸੇ ਵਧੇ ਇਜਲਾਸ ਦੀ ਅਗਲੀ ਮੀਟਿੰਗ ਹੈ। ਜਦਕਿ ਪੰਜਾਬ ਸਰਕਾਰ ਨੇ ਮਾਰਚ ਮਹੀਨੇ ਬੁਲਾਏ ਗਏ ਬਜਟ ਸੈਸ਼ਨ ਨੂੰ ਹਾਲੇ ਤੱਕ ਮੁਲਤਵੀ ਨਹੀਂ ਕੀਤਾ ਸੀ ਪ੍ਰੰਤੂ ਇਸੇ ਦੌਰਾਨ ਸਰਕਾਰ ਨੇ ਇਜਲਾਸ ਦੀ ਅਗਲੀ ਮੀਟਿੰਗ 19 ਅਤੇ 20 ਜੂਨ ਨੂੰ ਸੱਦ ਲਈ, ਜਿਸ ’ਚ 4 ਬਿਲ ਵੀ ਪਾਸ ਕੀਤੇ ਗਏ। ਹੁਣ ਇਕ ਵਾਰ ਫਿਰ ਉਸੇ ਬਜਟ ਇਜਲਾਸ ਦੀ ਇਕ ਹੋਰ ਮੀਟਿੰਗ 20 ਅਤੇ 21 ਅਕਤੂਬਰ ਨੂੰ ਬੁਲਾਈ ਗਈ, ਜਿਸ ਸਬੰਧੀ ਰਾਜਪਾਲ ਨੂੰ 10 ਅਕਤੂਬਰ ਨੂੰ ਸੂਚਿਤ ਕੀਤਾ ਗਿਆ ਸੀ।

RELATED ARTICLES
POPULAR POSTS