ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ August 28, 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਕਿਹਾ : ਭਾਰਤ ਜਲਦ ਹੀ ਟੌਪ-3 ਅਰਥਵਿਵਸਥਾ ’ਚ ਹੋਵੇਗਾ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 28 ਅਗਸਤ ਨੂੰ 8ਵੇਂ ਰਾਸ਼ਟਰੀ ਰੋਜ਼ਗਾਰ ਮੇਲੇ ਦੇ ਤਹਿਤ 51 ਹਜ਼ਾਰ 106 ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ। ਭਾਰਤ ਭਰ ਵਿਚ 45 ਸਥਾਨਾਂ ’ਤੇ ਰੋਜ਼ਗਾਰ ਮੇਲੇ ਦਾ ਆਯੋਜਨ ਹੋਇਆ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਬਹੁਤ ਛੇਤੀ ਹੀ ਟੌਪ-3 ਅਰਥ ਵਿਵਸਥਾ ਵਿਚ ਸ਼ਾਮਲ ਹੋ ਜਾਵੇਗਾ। ਪੀਐਮ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਫੋਨ ਨਿਰਮਾਤਾ ਦੇਸ਼ ਹੈ। ਭਾਰਤ ਵਿਚ ਬਣੇ ਫੋਨ ਪੂਰੀ ਦੁਨੀਆ ਵਿਚ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਮੋਬਾਇਲ ਵਾਂਗ ਭਾਰਤ ਵਿਚ ਬਣੇ ਦੂਜੇ ਪ੍ਰੋਡਕਟ ਵੀ ਪੂਰੀ ਦੁਨੀਆ ਦੇ ਬਜ਼ਾਰ ਵਿਚ ਵਿਕਣਗੇ। ਧਿਆਨ ਰਹੇ ਕਿ 22 ਅਕਤੂਬਰ 2022 ਨੂੰ ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦਾ ਪਹਿਲਾ ਫੇਜ ਸ਼ੁਰੂ ਕੀਤਾ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪੀਐਮ ਨੇ ਪਿਛਲੇ 10 ਮਹੀਨਿਆਂ ਵਿਚ 8 ਰੋਜ਼ਗਾਰ ਮੇਲਿਆਂ ਵਿਚ ਕਰੀਬ 5 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਹਨ। 2023-08-28 Parvasi Chandigarh Share Facebook Twitter Google + Stumbleupon LinkedIn Pinterest