18.3 C
Toronto
Wednesday, September 23, 2026
spot_img
Homeਭਾਰਤਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਰੰਜਨ ਗੋਗੋਈ

ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਰੰਜਨ ਗੋਗੋਈ

ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਰੰਜਨ ਗੋਗੋਈਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਰੰਜਨ ਗੋਗੋਈ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਹੈ। ਗੋਗੋਈ ਆਉਂਦੀ 3 ਅਕਤੂਬਰ ਨੂੰ 46ਵੇਂ ਚੀਫ ਜਸਟਿਸ ਦੇ ਤੌਰ ‘ਤੇ ਅਹੁਦਾ ਸੰਭਾਲਣਗੇ। ਜਸਟਿਸ ਰੰਜਨ ਗੋਗਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਜਗ੍ਹਾ ਲੈਣਗੇ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਦੀਪਕ ਮਿਸ਼ਰਾ ਜਿਨ੍ਹਾਂ ਦਾ ਕਾਰਜਕਾਲ 2 ਅਕਤੂਬਰ ਨੂੰ ਪੂਰਾ ਹੋ ਰਿਹਾ ਹੈ, ਨੇ ਆਪਣੇ ਉੱਤਰਾਧਿਕਾਰੀ ਲਈ ਜਸਟਿਸ ਰੰਜਨ ਗੋਗੋਈ ਦਾ ਨਾਂ ਸਰਕਾਰ ਨੂੰ ਭੇਜਿਆ ਸੀ। ਜਿਸ ‘ਤੇ ਕੇਂਦਰ ਸਰਕਾਰ ਨੇ ਮੋਹਰ ਲਗਾਈ ਹੈ। ਗੋਗੋਈ ਦਾ ਕਾਰਜਕਾਲ 17 ਨਵੰਬਰ 2019 ਤੱਕ ਰਹੇਗਾ।

RELATED ARTICLES
POPULAR POSTS