ਸੁਪਰੀਮ ਕੋਰਟ ਨੇ 6 ਹਫਤਿਆਂ ‘ਚ ਜਵਾਬ ਦਾਇਰ ਕਰਨ ਲਈ ਕਿਹਾ
ਪਾਕਿਸਤਾਨ ਵੀ ਕਰ ਰਿਹਾ ਹੈ ਕੋਹਿਨੂਰ ਹੀਰਾ ਲੈਣ ਲਈ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਬ੍ਰਿਟਿਸ਼ ਸਰਕਾਰ ਤੋਂ ਕੋਹਿਨੂਰ ਹੀਰਾ ਵਾਪਸ ਲੈਣ ਲਈ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਦੇ ਜਵਾਬ ਵਿਚ ਚੌਂਕਾ ਦੇਣ ਵਾਲਾ ਹਲਫਨਾਮਾ ਦਾਇਰ ਕੀਤਾ ਹੈ। ਇਸ ਮੁਤਾਬਕ ਭਾਰਤ ਨੂੰ ਕੋਹਿਨੂਰ ‘ਤੇ ਦਾਅਵਾ ਪੇਸ਼ ਨਹੀਂ ਕਰਨਾ ਚਾਹੀਦਾ। ਕੋਹਿਨੂਰ ਹੀਰਾ ਨਾ ਤਾਂ ਲੁੱਟਿਆ ਗਿਆ ਤੇ ਨਾ ਹੀ ਚੋਰੀ ਕੀਤਾ ਗਿਆ ਸੀ। ਇਸ ‘ਤੇ ਕੋਰਟ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੈ ਤਾਂ ਕੋਹਿਨੂਰ ‘ਤੇ ਦਾਅਵੇ ਦਾ ਹੱਕ ਹਮੇਸ਼ਾ ਲਈ ਖਤਮ ਹੋ ਜਾਏਗਾ।
ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਪੇਸ਼ ਕੀਤੇ ਹਲਫਨਾਮੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਦਲੀਪ ਸਿੰਘ ਨੇ ਖੁਦ ਕੋਹਿਨੂਰ ਹੀਰਾ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਸ ‘ਤੇ ਅਜੇ ਪੱਖ ਦੇਣਾ ਹੈ। ਇਸ ਲਈ ਸੁਪਰੀਮ ਕੋਰਟ ਨੇ 6 ਹਫਤੇ ਵਿਚ ਜਵਾਬ ਦਾਇਰ ਕਰਨ ਲਈ ਕਿਹਾ ਹੈ।
ਉਧਰ, ਕੋਹਿਨੂਰ ਹੀਰਾ ਲੈਣ ਲਈ ਪਾਕਿਸਤਾਨ ਵੀ ਦਾਅਵਾ ਕਰਦਾ ਆ ਰਿਹਾ ਹੈ। ਜਾਵੇਦ ਇਕਬਾਲ ਜਾਫਰੀ ਨਾਮੀ ਸ਼ਖਸ ਨੇ ਲਾਹੌਰ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ‘ਚ ਕਿਹਾ ਹੈ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਵੱਲੋਂ ਕੋਹਿਨੂਰ ਹੀਰਾ ਵਾਪਸ ਲੈਣ ਲਈ ਕੀਤੀ ਮੰਗ ਨੂੰ ਨਾਕਾਰ ਦਿੱਤਾ ਹੈ। ਹੁਣ ਪਾਕਿਸਤਾਨ ਨੂੰ ਇਸ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਇਸ ‘ਤੇ ਪਾਕਿਸਤਾਨ ਦਾ ਹੱਕ ਬਣਦਾ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …