ਜਲੰਧਰ/ਬਿਊਰੋ ਨਿਊਜ਼
ਅਦਾਲਤ ਨੇ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਪੁੱਤਰ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਹੈਨਰੀ ਦੇ ਪੁੱਤਰ ਗੁਰਜੀਤ ਸਿੰਘ ਸੰਘੇੜਾ ਨੂੰ ਗਵਾਹੀ ਲਈ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦੇ ਇਹ ਵਾਰੰਟ ਜਾਰੀ ਕੀਤੇ ਹਨ। ਸੰਘੇੜਾ ਦੀ ਇਹ ਗਵਾਹੀ ਆਪਣੇ ਹੀ ਪਿਤਾ ਖਿਲਾਫ ਕੀਤੇ ਮੁਕੱਦਮੇ ਵਿਚ ਹੋਣੀ ਹੈ।
ਦਰਅਸਲ ਅਵਤਾਰ ਹੈਨਰੀ ਦੀ ਪਹਿਲੀ ਪਤਨੀ ਦੇ ਲੜਕੇ ਗੁਰਜੀਤ ਸਿੰਘ ਸੰਘੇੜਾ ਉਨ੍ਹਾਂ ਖਿਲਾਫ ਜਨਪ੍ਰਤੀਨਿਧੀ ਕਾਨੂੰਨ ਤਹਿਤ ਚੱਲ ਰਹੇ ਮੁਕੱਦਮੇ ਵਿਚ ਗਵਾਹ ਹਨ। ਇਸ ਤੋਂ ਪਹਿਲਾਂ ਹੋਈ ਸੁਣਵਾਈ ਵਿਚ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਮੇਰੇ ਪਿਤਾ ਅਵਤਾਰ ਸਿੰਘ ਸੰਘੇੜਾ ਉਰਫ ਅਵਤਾਰ ਹੈਨਰੀ 1962 ਵਿਚ ਯੂਕੇ ਗਏ ਸਨ। ਉੱਥੇ ਮੇਰੀ ਮਾਂ ਸੁਰਿੰਦਰ ਕੌਰ ਨਾਲ 1965 ਵਿਚ ਵਿਆਹ ਕਰਵਾਇਆ। 3 ਫਰਵਰੀ ਨੂੰ ਮੇਰਾ ਜਨਮ ਹੋਇਆ ਸੀ।
ਗੁਰਜੀਤ ਨੇ ਕਿਹਾ ਕਿ ਇਸ ਤੋਂ ਬਾਅਦ 10 ਜਨਵਰੀ 1968 ਵਿਚ ਪਿਤਾ ਅਵਤਾਰ ਹੈਨਰੀ ਨੇ ਯੂਕੇ ਦੀ ਨਾਗਰਿਕਤਾ ਲਈ। ਉਹ 1969 ਵਿਚ ਭਾਰਤ ਆ ਗਏ। ਇੱਥੇ ਮੇਰੀ ਮਾਂ ਸੁਰਿੰਦਰ ਕੌਰ ਨੂੰ ਬਿਨਾਂ ਤਲਾਕ ਦਿੱਤੇ 1977 ਵਿਚ ਹਰਿੰਦਰ ਕੌਰ ਨਾਲ ਦੂਸਰਾ ਵਿਆਹ ਕਰਵਾ ਲਿਆ। ਅਵਤਾਰ ਹੈਨਰੀ ਨੇ ਬ੍ਰਿਟਿਸ਼ ਨਾਗਰਿਕ ਹੁੰਦਿਆਂ 6 ਵਾਰ ਵਿਧਾਨ ਸਭਾ ਚੋਣ ਵੀ ਲੜੀ।
Check Also
ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੇ ਅਕਾਲੀ ਦਲ ਦਾ ਸੰਕਟ ਹੋਰ ਵਧਾਇਆ
ਸਿੱਖ ਜਥੇਬੰਦੀਆਂ ਵੱਲੋਂ ਧਾਮੀ ਦਾ ਅਸਤੀਫਾ ਦੁਖਦਾਈ ਕਰਾਰ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …