ਸ਼ਾਮ ਚੁਰਾਸੀ ਤੋਂ ਭਗਵਾਨ ਦਾਸ ਨੂੰ ਉਮੀਦਵਾਰ ਐਲਾਨਿਆ
ਬੰਗਾ/ਬਿਊਰੋ ਨਿਊਜ਼
ਬੰਗਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਰੈਲੀ ਦੌਰਾਨ ਡਾ. ਮੇਘ ਰਾਜ ਸਿੰਘ ਇੰਚਾਰਜ ਪੰਜਾਬ ਤੇ ਅਵਤਾਰ ਸਿੰਘ ਕਰੀਮਪੁਰੀ ਨੇ 12 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚ ਲਹਿਰਾ ਸੰਗਰੂਰ ਤੋਂ ਰਾਮ ਦਾਸ, ਸ਼ਾਮ ਚੁਰਾਸੀ ਤੋਂ ਭਗਵਾਨ ਦਾਸ, ਹੁਸ਼ਿਆਰਪੁਰ ਤੋਂ ਸੁਰਿੰਦਰ ਕੁਮਾਰ ਸੰਧੂ, ਅੰਮ੍ਰਿਤਸਰ ਈਸਟ ਤੋਂ ਤਰਸੇਮ ਸਿੰਘ ਭੋਲਾ ਤੇ ਅੰਮ੍ਰਿਤਸਰ ਸਾਊਥ ਤੋਂ ਸੁਸ਼ੀਲ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ। ਇਸੇ ਤਰ੍ਹਾਂ ਰਾਜਪੁਰਾ ਤੋਂ ਰਵਿੰਦਰ ਜੈਨ, ਬਲਾਚੌਰ ਤੋਂ ਬਲਜੀਤ ਸਿੰਘ, ਲੰਬੀ ਤੋਂ ਹਰਪ੍ਰੀਤ ਸਿੰਘ, ਮੋਗਾ ਤੋਂ ਕੁਲਵੰਤ ਸਿੰਘ ਰਾਮਗੜ੍ਹੀਆ, ਕੋਟਕਪੂਰਾ ਤੋਂ ਅਵਤਾਰ ਕਿਸ਼ਨ, ਗੁਰੂ ਹਰਿ ਸਹਾਏ ਤੋਂ ਗੁਰਮੁਖ ਸਿੰਘ ਅਤੇ ਘਨੌਰ ਤੋਂ ਜਗਜੀਤ ਸ਼ਾਹਬਾਰ ਨੂੰ ਟਿਕਟ ਦਿੱਤੀ ਹੈ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …