ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ
ਪੰਚਕੂਲਾ/ਬਿਊਰੋ ਨਿਊਜ਼
25 ਅਗਸਤ ਨੂੰ ਪੰਚਕੂਲਾ ‘ਚ ਹੋਈ ਹਿੰਸਾ ਮਾਮਲੇ ਵਿਚ ਅੱਜ ਹਨੀਪ੍ਰੀਤ ਸਮੇਤ 14 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਬਚਾਓ ਪੱਖ ਦੇ ਵਕੀਲ ਨੇ ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਵਿਚ ਲਾਏ ਇਲਜ਼ਾਮਾਂ ਬਾਰੇ ਬਹਿਸ ਕੀਤੀ। ਹਨੀਪ੍ਰੀਤ ਸਮੇਤ 14 ਵਿਅਕਤੀਆਂ ‘ਤੇ ਦੇਸ਼ਧ੍ਰੋਹ ਸਮੇਤ ਹੋਰ ਕਈ ਇਲਜ਼ਾਮ ਹਨ। ਜਿਨ੍ਹਾਂ ਦਾ ਬਚਾਓ ਪੱਖ ਨੇ ਵਿਰੋਧ ਕੀਤਾ ਹੈ ਪਰ ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ‘ਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ।
ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਲੈਂਡ ਮਾਫੀਆ ਬਾਰੇ ਰਾਮ ਰਹੀਮ ਦੇ ਨੇੜਲੇ ਚਮਕੌਰ ਸਿੰਘ ਨੇ ਕਿਹਾ ਕਿ ਜ਼ਮੀਨ ਹੜੱਪਣ ਦੇ ਮਾਮਲੇ ਵਿਚ ਪੁਲਿਸ ਦਾ ਵੱਡਾ ਅਫਸਰ ਵੀ ਸ਼ਾਮਲ ਹੈ। ਚਮਕੌਰ ਸਿੰਘ ਜੋ ਅੱਜ ਪੰਚਕੂਲਾ ਦੀ ਅਦਾਲਤ ‘ਚ ਪੇਸ਼ੀ ਭੁਗਤਣ ਆਇਆ, ਨੇ ਮੀਡੀਆ ਕੋਲ ਇਹ ਵੱਡਾ ਬਿਆਨ ਦਿੱਤਾ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …