25.5 C
Toronto
Tuesday, August 11, 2026
spot_img
Homeਪੰਜਾਬਬੀਐਸਐਫ ਨੇ ਇਕ ਪਾਕਿ ਘੁਸਪੈਠੀਆ ਮਾਰ ਮੁਕਾਇਆ

ਬੀਐਸਐਫ ਨੇ ਇਕ ਪਾਕਿ ਘੁਸਪੈਠੀਆ ਮਾਰ ਮੁਕਾਇਆ

ਬੀਐਸਐਫ ਨੇ ਇਕ ਪਾਕਿ ਘੁਸਪੈਠੀਆ ਮਾਰ ਮੁਕਾਇਆਭਾਰਤੀ ਫੌਜ ਨੇ ਲੰਘੇ ਕੱਲ੍ਹ ਵੀ ਲਸ਼ਕਰ ਦੇ ਦੋ ਅੱਤਵਾਦੀ ਮਾਰੇ
ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਕੰਡਿਆਲੀ ਤਾਰ ਪਾਰ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਬੀਐਸਐਫ ਦੇ ਜਵਾਨਾਂ ਨੇ ਮਾਰ ਦਿੱਤਾ। ਬੀਐਸਐਫ ਦੇ ਜਵਾਨਾਂ ਨੇ ਸਵੇਰੇ ਸਵਾ ਚਾਰ ਵਜੇ ਕੰਡਿਆਲੀ ਤਾਰ ਨਾਲ ਹਲਚਲ ਮਹਿਸੂਸ ਕੀਤੀ। ਜਦੋਂ ਜਵਾਨਾਂ ਨੇ ਲਲਕਾਰਿਆ ਤਾਂ ਇੱਕ ਸ਼ੱਕੀ ਵਿਅਕਤੀ ਪਾਕਿਸਤਾਨ ਵੱਲ ਭੱਜਦਾ ਵਿਖਾਈ ਦਿੱਤਾ ਅਤੇ ਜਵਾਨਾਂ ਨੇ ਗੋਲੀ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੂਜੇ ਪਾਸੇ ਸ੍ਰੀਨਗਰ ਵਿਚ ਫ਼ੌਜੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੇ ਕੱਲ੍ਹ ਮਾਰੇ ਗਏ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹਨ। ਅਧਿਕਾਰੀਆਂ ਦੱਸਿਆ ਕਿ ਇਨ੍ਹਾਂ ਦੋਵੇਂ ਮਾਰੇ ਗਏ ਅੱਤਵਾਦੀਆਂ ਵਿਚੋਂ ਇੱਕ ਦੀ ਲਾਸ਼ ਅੱਜ ਮਿਲੀ ਹੈ। ਚੇਤੇ ਰਹੇ ਕਿ ਪਾਕਿ ਵਲੋਂ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕੀਤੀ ਗਈ ਸੀ। ਉਸ ਤੋਂ ਬਾਅਦ ਭਾਰਤੀ ਫੌਜ ਨੇ ਅਪਰੇਸ਼ਨ ਚਲਾਇਆ ਸੀ ਅਤੇ ਇਸ ਵਿਚ ਲਸ਼ਕਰ ਏ ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ।

RELATED ARTICLES
POPULAR POSTS