19.9 C
Toronto
Tuesday, August 11, 2026
spot_img
Homeਪੰਜਾਬਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ 85 ਸੀਟਾਂ ਜਿੱਤੇਗਾ : ਸੁਖਬੀਰ ਸਿੰਘ...

ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ 85 ਸੀਟਾਂ ਜਿੱਤੇਗਾ : ਸੁਖਬੀਰ ਸਿੰਘ ਬਾਦਲ

ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ 85 ਸੀਟਾਂ ਜਿੱਤੇਗਾ : ਸੁਖਬੀਰ ਸਿੰਘ ਬਾਦਲਚੰਡੀਗੜ੍ਹ/ਬਿਊਰੋ ਨਿਊਜ਼ : “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 85 ਸੀਟਾਂ ਜਿੱਤੇਗਾ ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 10 ਸੀਟਾਂ ਮਿਲਣਗੀਆਂ। ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਕਾਂਗਰਸ ਨਾਲ ਹੈ।” ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਅੱਜ ਚੰਡੀਗੜ੍ਹ ਵਿਚ ਕਾਂਗਰਸੀ ਆਗੂ ਤੇ ਪਟਿਆਲਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਬੀਰ ਦਾਸ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ। ‘ਚਿੱਟੇ ਰਾਵਣ’ ਦੀ ਸਿਆਸਤ ਬਾਰੇ ਬਾਦਲ ਨੇ ਕਿਹਾ ਕਿ ਦਰਅਸਲ ਕਾਂਗਰਸੀ ਹੀ ਚਿੱਟੇ ਹਨ ਤੇ ਚਿੱਟੀ ਪੱਗ ਬੰਨ੍ਹਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਿਸ ਰਾਵਣ ਵਿਚ ਸਾਨੂੰ ਜਲਾਉਣ ਲੱਗੀ ਸੀ ਅਸੀਂ ਤਾਂ ਉਸ ਵਿਚ ਵੀ ਨਹੀਂ ਜਲੇ। ਇਸ ਕਰਕੇ ਕਾਂਗਰਸ ਦਾ ਸਭ ਕੁਝ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਾ ਹਾਂ ਕਿ ਉਹ ਆਪਣੀ ਪਿਛਲੀ ਸਰਕਾਰ ਦੇ ਕੋਈ ਪੰਜ ਕੰਮ ਗਿਣਾ ਦੇਵੇ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਕੁਝ ਗਿਣਾਉਣ ਜੋਗਾ ਨਹੀਂ, ਇਸ ਲਈ ਉਹ ਚੁੱਪ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਕਿਸਾਨ ਯਾਤਰਾ ਨਹੀਂ ਝੂਠ ਯਾਤਰਾ ਕਰ ਰਹੇ ਹਨ ਤੇ ਕੈਪਟਨ ਨੇ ਸਾਰੇ ਝੂਠੇ ਲੀਡਰ ਬੱਸ ਵਿਚ ਚੜ੍ਹਾ ਰੱਖੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦਾ ਕਿਸਾਨੀ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਉਨ੍ਹਾਂ ਖ਼ੁਦ ਕਦੇ ਖੇਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਿਹੜੇ ਵੀ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਵੀ ਅਸੀਂ ਜੋ ਵਾਅਦੇ ਕਰਾਂਗੇ ਉਹ ਪੂਰੇ ਕਰਾਂਗੇ।

RELATED ARTICLES
POPULAR POSTS