Breaking News
Home / ਪੰਜਾਬ / ਨਗਰ ਨਿਗਮ ਚੋਣਾਂ ‘ਚ ਹਾਰ ਤੋਂ ਬਾਅਦ ਪੰਜਾਬ ਭਾਜਪਾ ਵਿਚ ਛਿੜੀ ਜੰਗ

ਨਗਰ ਨਿਗਮ ਚੋਣਾਂ ‘ਚ ਹਾਰ ਤੋਂ ਬਾਅਦ ਪੰਜਾਬ ਭਾਜਪਾ ਵਿਚ ਛਿੜੀ ਜੰਗ

ਭਾਜਪਾ ਆਗੂ ਇਕ-ਦੂਜੇ ਨੂੰ ਕਹਿਣ ਲੱਗ ਪਏ ਗੱਦਾਰ
ਮੋਗਾ/ਬਿਊਰੋ ਨਿਊਜ਼
ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਵਿਚ ਭਾਜਪਾ ਨੂੰ ਕਿਸਾਨੀ ਅੰਦੋਲਨ ਦੇ ਚੱਲਦਿਆਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਦੌਰਾਨ ਅੱਜ ਮੋਗਾ ਵਿਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਆਗੂਆਂ ਦੀ ਮੀਟਿੰਗ ਮੌਕੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਹਾਰੇ ਆਗੂਆਂ ਨੇ ਸੀਨੀਅਰ ਆਗੂਆਂ ਨੂੰ ਗੱਦਾਰ ਅਤੇ ਅਕਾਲੀ ਦਲ ਦੇ ਹਮਾਇਤੀ ਤੱਕ ਆਖ ਦਿੱਤਾ। ਇਹ ਮੀਟਿੰਗ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੀ ਹੋਈ ਹਾਰ ਨੂੰ ਲੈ ਕੇ ਸਮੀਖਿਆ ਕਰਨ ਲਈ ਰੱਖੀ ਗਈ ਸੀ। ਮੀਟਿੰਗ ਦੌਰਾਨ ਦੋ ਆਗੂਆਂ ਦੀ ਆਪਸ ਵਿੱਚ ਤਿੱਖੀ ਬਹਿਸਬਾਜ਼ੀ ਵੀ ਹੋਈ। ਚੋਣ ਹਾਰੇ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਵਿੱਚ ਉਤਾਰ ਕੇ ਪਾਰਟੀ ਆਗੂ ਗਾਇਬ ਹੋ ਗਏ ਤੇ ਉਨ੍ਹਾਂ ਦੀ ਕੋਈ ਮਾਲੀ ਮਦਦ ਵੀ ਨਾ ਕੀਤੀ। ਜ਼ਿਕਰਯੋਗ ਹੈ ਕਿ ਮੋਗਾ ਵਿਚ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਨੂੰ 27 ਸੀਟਾਂ ‘ਤੇ ਹਾਰ ਮਿਲੀ ਅਤੇ ਸਿਰਫ ਇਕ ਸੀਟ ‘ਤੇ ਹੀ ਜਿੱਤ ਨਸੀਬ ਹੋਈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …