ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਲਤੀਫਪੁਰਾ ਉਜਾੜੇ ਦੇ ਇਕ ਸਾਲ ਤੇ ਸੱਤ ਮਹੀਨੇ ਪੂਰੇ ਹੋਣ ‘ਤੇ ਲਤੀਫਪੁਰਾ ਮੁੜ ਵਸੇਬਾ ਮੋਰਚਾ ਨੇ ਅਰਥੀ ਫੂਕ ਮੁਜ਼ਾਹਰਾ ਕੀਤਾ ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਚੌਕ ਤਕ ਰੋਸ ਮਾਰਚ ਕਢਿਆ ਗਿਆ। ਉਪਰੰਤ ਚੌਕ ਨੂੰ ਅੱਧੇ ਘੰਟੇ ਤਕ ਜਾਮ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਮਾਰਚ ਕਢਿਆ ਗਿਆ। ਕਾਲਾ ਦਿਨ ਮਨਾਉਣ ਲਈ ਲਤੀਫ਼ਪੂਰੇ ਵਿਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫ਼ਤਹਿ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਸੌਟੀ ਜਥੇਬੰਦੀ ਸਮੇਤ ਪਹੁੰਚੇ। ਉਨ੍ਹਾਂ ਨਾਲ ਅਵਤਾਰ ਸਿੰਘ ਰੇਰੂ ਤੇ ਤਰਸੇਮ ਸਿੰਘ ਵੀ ਮੌਜੂਦ ਸਨ। ਮੋਰਚੇ ਵਿਚ ਚਲ ਰਹੀ ਭੁੱਖ ਹੜਤਾਲ ‘ਚ ਪੀੜਤ ਹਰਚਰਨ ਸਿੰਘ ਨੇ ਸੇਵਾ ਨਿਭਾਈ। ਉਪਰੰਤ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਲਤੀਫ਼ਪੁਰਾ ਮੋਰਚੇ ਦੇ ਪ੍ਰਮੁੱਖ ਆਗੂ ਮਹਿੰਦਰ ਸਿੰਘ ਬਾਜਵਾ, ਮਨਿੰਦਰ ਸਿੰਘ, ਦਵਿੰਦਰ ਸਿੰਘ, ਅਨਿਲ ਮੌਜੂਦ ਸਨ।