Breaking News
Home / ਭਾਰਤ / ਵੱਖਰੀ ਪਾਰਟੀ ਬਣਾਉਣ ਬਾਰੇ ਸੋਚਿਆ ਸੀ, ਭਾਜਪਾ ‘ਚ ਜਾਣ ਬਾਰੇ ਨਹੀਂ : ਕੈਪਟਨ ਅਮਰਿੰਦਰ ਸਿੰਘ

ਵੱਖਰੀ ਪਾਰਟੀ ਬਣਾਉਣ ਬਾਰੇ ਸੋਚਿਆ ਸੀ, ਭਾਜਪਾ ‘ਚ ਜਾਣ ਬਾਰੇ ਨਹੀਂ : ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੋ ਸਾਲ ਪਹਿਲਾਂ ਕਾਂਗਰਸ ਵਿਚ ਮਤਭੇਦਾਂ ਕਾਰਨ ਨਵੀਂ ਪਾਰਟੀ ਬਣਾਉਣ ਬਾਰੇ ਤਾਂ ਸੋਚਿਆ ਸੀ, ਪਰ ਕਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਖਿਆਲ ਉਨ੍ਹਾਂ ਦੇ ਦਿਲ ਵਿਚ ਨਹੀਂ ਆਇਆ। ਉਹਨਾਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਸੋਚੇ ਜਾਣ ਦੀਆਂ ਰਿਪੋਰਟਾਂ ਨੂੰ ਉਹਨਾਂ ‘ਬੇਹੁਦਾ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ।  ਉਹਨਾਂ ਕਿਹਾ ਕਿ ਇਹ ਇਕ ਬਾਸੀ ਖਬਰ ਹੈ। ਦੋ ਸਾਲ ਪਹਿਲਾਂ ਜਦੋਂ ਕਾਂਗਰਸ ਵਿਚ ਮਤਭੇਦ ਸਨ ਤਾਂ ਮੈਂ ਕਿਹਾ ਸੀ ਕਿ ਮੈਂ ਆਪਣੀ ਪਾਰਟੀ ਬਣਾਵਾਂਗਾ। ਇਸ ਵਿਚ ਭਾਜਪਾ ‘ਚ ਜਾਣ ਦਾ ਸਵਾਲ ਕਿਥੋਂ ਆਇਆ। ਉਹਨਾਂ ਕਿਹਾ ਕਿ ਸਿਆਸਤ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਉਹਨਾਂ ਉਮੀਦ ਜ਼ਾਹਰ ਕੀਤੀ ਕਿ ਇਕ ਦਿਨ ਕਾਂਗਰਸ ਵੀ ਮੁੜ ਉਭਰੇਗੀ ਜਿਵੇਂ ਭਾਜਪਾ ਮਹਿਜ਼ ਦੋ ਸੀਟਾਂ ਤੋਂ ਮੌਜੂਦਾ ਮੁਕਾਮ ‘ਤੇ ਪੁੱਜੀ ਹੈ। ਸਾਰਾਗੜ੍ਹੀ ਦੀ ਲੜਾਈ ਬਾਰੇ ਆਪਣੀ ਕਿਤਾਬ ਤੇ ਆਪਣੀ ਜੀਵਨੀ ‘ਦਿ ਪੀਪਲਜ਼ ਮਹਾਰਾਜਾ’ ਦੇ ਦਿੱਲੀ ਵਿਚਲੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਵਿਵਾਦਗ੍ਰਸਤ ਮੁੱਦਿਆਂ ਉਤੇ ਬੋਲਣ ਤੋਂ ਨਹੀਂ ਡਰਦੇ। ਉਹਨਾਂ ਕਿਹਾ ਕਿ ਉਹਨਾਂ ਕੈਨੇਡਾ ਦੇ ਰੱਖਿਆ ਮੰਤਰੀ ਦੇ ਖਾਲਿਸਤਾਨੀ ਪੱਖੀ ਝੁਕਾਅ ਅਤੇ ਕਮਸ਼ੀਰ ਵਿਚ ਭਾਰਤੀ ਫੌਜ ਦੇ ਇਕ ਮੇਜਰ ਵਲੋਂ ਕੀਤੀ ਗਈ ‘ਮਨੁੱਖੀ ਢਾਲ’ ਦੀ ਕਾਰਵਾਈ ਨੂੰ ਮਜ਼ਬੂਤੀ ਨਾਲ ਉਠਾਇਆ ਸੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …