22.3 C
Toronto
Thursday, September 18, 2025
spot_img
Homeਭਾਰਤਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ

43443888.cmsਸਿੱਧੂ ਜਦੋਂ ਬੀਜੇਪੀ ਦੇ ਸਕੇ ਨਹੀਂ ਹੋਏ ਤਾਂ ਕਿਸੇ ਦੇ ਵੀ ਨਹੀਂ ਹੋ ਸਕਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਜੇਪੀ ਤੋਂ ਨਾਤਾ ਤੋੜ ਚੁੱਕੇ ਨਵਜੋਤ ਸਿੰਘ ਸਿੱਧੂ ‘ਤੇ ਸ਼ਬਦੀ ਹਮਲਾ ਬੋਲਦਿਆਂ ਆਖਿਆ ਕਿ ਜੇਕਰ ਨਵਜੋਤ ਸਿੱਧੂ ਭਾਜਪਾ ਦੇ ਨਹੀਂ ਹੋ ਸਕਦੇ ਤਾਂ ਉਹ ਕਿਸੇ ਹੋਰ ਦੇ ਵੀ ਸਕੇ ਨਹੀਂ ਹੋਣਗੇ। ਉਹਨਾਂ ਆਖਿਆ ਕਿ ਸਿੱਧੂ ਮੌਕਾਪ੍ਰਸਤ ਹਨ ਅਤੇ ਉਹ ਕਿਸੇ ਦੇ ਵੀ ਨਹੀਂ ਬਣ ਸਕਦੇ। ਉਹਨਾਂ ਆਖਿਆ ਕਿ ਸਭ ਸਾਫ ਹੋ ਗਿਆ ਹੈ ਕਿ ਇਹ ਖਿਚੜੀ ਲੰਮੇ ਸਮੇਂ ਤੋਂ ਪੱਕ ਰਹੀ ਸੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਹੋ ਜਿਹੀ ਬਿਆਨਬਾਜ਼ੀ ਸਿੱਧੂ ਦੀ ਧਰਮ ਪਤਨੀ ਕਰ ਰਹੀ ਸੀ, ਉਸ ਤੋਂ ਸਾਫ ਸੀ ਕਿ ਉਹਨਾਂ ਦੇ ਇਰਾਦੇ ਕੀ ਹਨ। ਹਰਸਿਮਰਤ ਨੇ ਦਾਅਵੇ ਨਾਲ ਆਖਿਆ ਕਿ ਜਿਸ ਦਿਨ ਆਮ ਆਦਮੀ ਪਾਰਟੀ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇਗੀ, ਉਸੇ ਦਿਨ ਉਹਨਾਂ ਦੀ ਪਾਰਟੀ ਵਿਚ ਘਸਮਾਣ ਮਚ ਜਾਵੇਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਦਰਜਨ ਤੋਂ ਵੱਧ ਲੀਡਰ ਪਹਿਲਾਂ ਹੀ ਇਸ ਦੌੜ ਵਿਚ ਹਨ।

RELATED ARTICLES
POPULAR POSTS