ਜਲ੍ਹਿਆਂਵਾਲਾ ਬਾਗ ਮੈਮੋਰੀਅਲ ਟਰੱਸਟ ਸੋਧ ਬਿੱਲ ਰਾਜ ‘ਚ ਪਾਸ
ਨਵੀਂ ਦਿੱਲੀ/ਬਿਊਰੋ ਨਿਊਜ਼
ਜੱਲ੍ਹਿਆਂਵਾਲਾ ਬਾਗ ਮੈਮੋਰੀਅਲ ਟਰੱਸਟ ਸੋਧ ਬਿੱਲ ਰਾਜ ਸਭਾ ਵਿਚ ਪਾਸ ਹੋ ਗਿਆ। ਹੁਣ ਕਾਂਗਰਸ ਪ੍ਰਧਾਨ ਇਸ ਟਰੱਸਟ ਦਾ ਮੈਂਬਰ ਨਹੀਂ ਹੋਵੇਗਾ। ਇਹ ਬਿੱਲ ਲੋਕ ਸਭਾ ਵਿਚ ਪਿਛਲੇ ਸੈਸ਼ਨ ਵਿਚ ਹੀ ਪਾਸ ਹੋ ਗਿਆ ਸੀ। ਸੋਧ ਬਿੱਲ ਦੇ ਮੁਤਾਬਕ ਸੰਸਦ ਵਿਚ ਸਭ ਤੋ ਵੱਡੇ ਦਲ ਜਾਂ ਵਿਰੋਧੀ ਦਲ ਦੇ ਆਗੂ ਨੂੰ ਟਰੱਸਟ ਦਾ ਮੈਂਬਰ ਬਣਾਇਆ ਜਾਵੇਗਾ। ਕਾਂਗਰਸ ਨੇ ਰਾਜ ਸਭਾ ਵਿਚ ਇਸ ਸੋਧ ਬਿੱਲ ਦਾ ਪੁਰਜ਼ੋਰ ਵਿਰੋਧ ਕਰਦਿਆਂ ਕਿਹਾ ਕਿ ਟਰੱਸਟ ਅਤੇ ਕਾਂਗਰਸ ਪ੍ਰਧਾਨ ਦਾ ਰਿਸ਼ਤਾ ਨਹੁੰ-ਮਾਸ ਵਰਗਾ ਰਿਹਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਕਹਿ ਰਹੀ ਹੈ ਕਿ ਕਿਸੇ ਵੀ ਟਰੱਸਟੀ ਨੂੰ ਕਿਸੇ ਸਮੇਂ ਵੀ ਹਟਾਇਆ ਜਾ ਸਕਦਾ ਹੈ ਜੋ ਬਿਲਕੁੱਲ ਗਲਤ ਹੈ। ਨਵੇਂ ਬਿੱਲ ਵਿਚ ਕੇਂਦਰ ਸਰਕਾਰ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਇਹ ਟਰੱਸਟ ਦੇ ਕਿਸੇ ਮੈਂਬਰ ਨੂੰ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹਟਾ ਸਕਦੀ ਹੈ। ਫਿਲਹਾਲ ਪ੍ਰਧਾਨ ਮੰਤਰੀ ਮੋਦੀ ਇਸ ਟਰੱਸਟ ਦੇ ਮੁਖੀ ਹਨ। ਉਨ੍ਹਾਂ ਤੋਂ ਇਲਾਵਾ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਟਰੱਸਟੀ ਹਨ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …