ਰਾਜ ਸਭਾ ਵਿਚ ਵੈਂਕਈਆ ਨਾਇਡੂ ਬੋਲੇ – ਸੁਝਾਵਾਂ ‘ਤੇ ਕਰਾਂਗੇ ਵਿਚਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜ ਸਭਾ ਦੇ 250ਵੇਂ ਇਜਲਾਸ ਦੇ ਮੌਕੇ ‘ਤੇ ਮਾਰਸ਼ਲਾਂ ਦੀ ਨਵੀਂ ਡ੍ਰੈਸ ਨੂੰ ਲੈ ਕੇ ਫੌਜ ਦੇ ਸਾਬਕਾ ਮੁਖੀਆਂ ਅਤੇ ਕਈ ਰਾਜਨੀਤਕ ਆਗੂਆਂ ਨੇ ਨਰਾਜ਼ਗੀ ਪ੍ਰਗਟ ਕੀਤੀ। ਫੌਜੀ ਅਫਸਰਾਂ ਦਾ ਕਹਿਣਾ ਹੈ ਕਿ ਇਹ ਡ੍ਰੈਸ ਫੌਜ ਦੀ ਬ੍ਰਿਗੇਡੀਅਰ ਰੈਂਕ ਅਤੇ ਉਸ ਤੋਂ ਉਪਰ ਦੀ ਵਰਦੀ ਨਾਲ ਮਿਲਦੀ-ਜੁਲਦੀ ਹੈ। ਇਸ ਡਾਰਕ ਬਲੂ ਕਲਰ ਦੀ ਡ੍ਰੈਸ ਵਿਚ ਰਾਜ ਸਭਾ ਦੇ ਮਾਰਸ਼ਲ ਕੈਪ ਲਗਾਏ ਹੋਏ ਨਜ਼ਰ ਆਉਣਗੇ। ਜਦਕਿ ਪੁਰਾਣੀ ਡ੍ਰੈਸ ਦਾ ਕਲਰ ਕਰੀਮ ਸੀ ਅਤੇ ਮਾਰਸ਼ਲ ਪਰੰਪਰਿਕ ਪਗੜੀ ਪਹਿਨਦੇ ਸਨ। ਧਿਆਨ ਰਹੇ ਕਿ ਮਾਰਸ਼ਲਾਂ ਦੀ ਡ੍ਰੈਸ 5 ਦਹਾਕਿਆਂ ਬਾਅਦ ਬਦਲੀ ਗਈ ਹੈ। ਇਸ ਦੇ ਚੱਲਦਿਆਂ ਸਭਾਪਤੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਰਾਜ ਸਭਾ ਵਿਚ ਮਾਰਸ਼ਲਾਂ ਲਈ ਨਵਾਂ ਡ੍ਰੈਸ ਕੋਡ ਤਮਾਮ ਸੁਝਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਫਿਰ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਫੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਨੇ ਟਵੀਟ ਕੀਤਾ ਕਿ ਮਿਲਟਰੀ ਯੂਨੀਫਾਰਮ ਦੀ ਨਕਲ ਕਰਨਾ ਅਤੇ ਕਿਸੇ ਗੈਰ ਫੌਜੀ ਕਰਮਚਾਰੀ ਵਲੋਂ ਉਸ ਨੂੰ ਪਹਿਨਣਾ ਗੈਰਕਾਨੂੰਨੀ ਹੈ। ਸਾਬਕਾ ਫੌਜ ਮੁਖੀ ਜਨਰਲ ਵੀ.ਕੇ. ਸਿੰਘ ਨੇ ਵੀ ਮਾਰਸ਼ਲਾਂ ਦੀ ਡ੍ਰੈਸ ਨੂੰ ਫੌਜੀ ਡ੍ਰੈਸ ਵਰਗੀ ਕਰਨ ਨੂੰ ਗਲਤ ਦੱਸਿਆ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …