![](https://parvasinewspaper.com/wp-content/uploads/2024/08/Army.jpg)
ਪਦਮਨਾਭਨ ਸੰਨ 2000 ’ਚ ਬਣੇ ਸਨ ਭਾਰਤੀ ਫੌਜ ਦੇ ਮੁਖੀ
ਚੇਨਈ/ਬਿਊਰੋ ਨਿਊਜ਼
ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਚੇਨਈ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 83 ਸਾਲ ਦੱਸੀ ਗਈ ਹੈ ਅਤੇ ਉਨ੍ਹਾਂ ਨੇ ਚੇਨਈ ਵਿਚ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲਏ। ਸੁੰਦਰਰਾਜਨ ਪਦਮਨਾਭਨ ਦਾ ਜਨਮ 5 ਦਸੰਬਰ 1940 ਨੂੰ ਕੇਰਲ ਦੇ ਤਿਵੇਂਦਰਮ ਵਿਚ ਹੋਇਆ ਸੀ। ਉਨ੍ਹਾਂ 30 ਸਤੰਬਰ 2000 ਨੂੰ ਭਾਰਤੀ ਫੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਹ 31 ਦਸੰਬਰ 2002 ਨੂੰ ਰਿਟਾਇਰ ਹੋ ਗਏ ਸਨ। ਸੁੰਦਰਰਾਜਨ ਪਦਮਨਾਭਨ ਨੇ ਕਰੀਬ 43 ਸਾਲ ਫੌਜ ਵਿਚ ਸ਼ਾਨਦਾਰ ਸੇਵਾ ਨਿਭਾਈ ਹੈ।