Breaking News
Home / ਭਾਰਤ / ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਬਿੱਗ ਬੌਸ ਸੀਜ਼ਨ-13 ਦਾ ਵਿਜੇਤਾ ਰਿਹਾ ਅਦਾਕਾਰ ਸ਼ੁਕਲਾ
ਮੁੰਬਈ/ਬਿਊਰੋ ਨਿਊਜ਼
ਬਿੱਗ ਬੌਸ ਸੀਜ਼ਨ-13 ਦੇ ਵਿਜੇਤਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਸ਼ੁਕਲਾ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਸ਼ੁਕਲਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਮੁੰਬਈ ਦੇ ਕਪੂਰ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਜਾਣਕਾਰੀ ਮਿਲ ਰਹੀ ਹੈ ਕਿ ਬੁੱਧਵਾਰ ਰਾਤ ਸੌਣ ਤੋਂ ਪਹਿਲਾਂ ਸ਼ੁਕਲਾ ਨੇ ਕੋਈ ਦਵਾਈ ਖਾਧੀ ਸੀ ਅਤੇ ਬਾਅਦ ਵਿਚ ਹੀ ਉਸ ਨੂੰ ਦਿਲ ਦਾ ਦੌਰਾ ਪਿਆ। ਧਿਆਨ ਰਹੇ ਕਿ 1980 ’ਚ ਮੁੰਬਈ ਵਿਚ ਜਨਮੇ ਸਿਧਾਰਥ ਨੇ ਮੌਡਲ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਿਧਾਰਥ ਸ਼ੁਕਲਾ ਨੇ ਟੀਵੀ ਦੇ ਕਈ ਲੜੀਵਾਰ ਪ੍ਰੋਗਰਾਮਾਂ ਵਿਚ ਵੀ ਕੰਮ ਕੀਤਾ। ‘ਬਾਲਿਕਾ ਬਧੂ’ ਸੀਰੀਅਲ ਨੇ ਸਿਧਾਰਥ ਦੀ ਪਹਿਚਾਣ ਘਰ-ਘਰ ਤੱਕ ਪਹੁੰਚਾ ਦਿੱਤੀ ਸੀ ਅਤੇ ਹੁਣ ਸ਼ੁਕਲਾ ਦੀ ਮੌਤ ਨਾਲ ਟੈਲੀਵਿਜ਼ਨ ਜਗਤ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ।

Check Also

ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …