ਭਾਰਤ ਨੇ ਪਾਕਿ ਨੂੰ ਦਿੱਤਾ ਸਖਤ ਸੁਨੇਹਾ, ਕਿਹਾ ਜਵਾਬੀ ਕਾਰਵਾਈ ਕਰਨਾ ਸਾਡਾ ਅਧਿਕਾਰ
ਸ੍ਰੀਨਗਰ/ਬਿਊਰੋ ਨਿਊਜ਼
ਪਾਕਿਸਤਾਨ ਨੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਅੱਜ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿਚ ਪਾਕਿ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਜਦਕਿ ਇਕ ਮਹਿਲਾ ਸਮੇਤ ਦੋ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਇਸ ਤੋਂ ਇਲਾਵਾ ਕਸ਼ਮੀਰ ਦੇ ਪੁੰਛ ਵਿਚ ਐਲਓਸੀ ‘ਤੇ ਵੀ ਗੋਲੀਬਾਰੀ ਹੋਈ ਹੈ, ਜਿਸ ਵਿਚ 9 ਸਾਲ ਦੀ ਬੱਚੀ ਦੀ ਮੌਤ ਹੋ ਗਈ। ਭਾਰਤ ਨੇ ਵੀ ਪਾਕਿਸਤਾਨ ਨੂੰ ਸਖਤ ਸੁਨੇਹਾ ਦਿੱਤਾ ਹੈ। ਭਾਰਤ ਨੇ ਡੀਜੀਐਮਓ ਪੱਧਰ ਦੀ ਮੀਟਿੰਗ ਵਿਚ ਪਾਕਿ ਦੀ ਅਜਿਹੀ ਕਾਰਵਾਈ ਦਾ ਵਿਰੋਧ ਕੀਤਾ ਹੈ। ਭਾਰਤ ਨੇ ਕਿਹਾ ਕਿ ਸਾਨੂੰ ਸਰਹੱਦ ‘ਤੇ ਫਾਇਰਿੰਗ ਦਾ ਜਵਾਬ ਦੇਣ ਦਾ ਅਧਿਕਾਰ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …