Breaking News
Home / ਭਾਰਤ / ਰੇਲਗੱਡੀ ‘ਚ ਸ਼ਰਾਬੀ ਟੀਟੀਈ ਨੇ ਮਹਿਲਾ ਮੁਸਾਫ਼ਰ ‘ਤੇ ਪਿਸ਼ਾਬ ਕੀਤਾ

ਰੇਲਗੱਡੀ ‘ਚ ਸ਼ਰਾਬੀ ਟੀਟੀਈ ਨੇ ਮਹਿਲਾ ਮੁਸਾਫ਼ਰ ‘ਤੇ ਪਿਸ਼ਾਬ ਕੀਤਾ

ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ
ਲਖਨਊ : ਹਵਾਈ ਸਫਰ ਦੌਰਾਨ ਸ਼ਰਾਬੀ ਯਾਤਰੀਆਂ ਵੱਲੋਂ ਸਹਿ-ਮੁਸਾਫ਼ਰਾਂ ‘ਤੇ ਪਿਸ਼ਾਬ ਕਰਨ ਦੇ ਮਾਮਲੇ ਅਜੇ ਜ਼ਿਹਨ ਵਿੱਚੋਂ ਨਿਕਲੇ ਨਹੀਂ ਕਿ ਹੁਣ ਆਫ਼ ਡਿਊਟੀ ਟਰੇਨ ਟਿਕਟ ਐਗਜ਼ਾਮੀਨਰ (ਟੀਟੀਈ) ਵੱਲੋਂ ਕੋਲਕਾਤਾ-ਅੰਮ੍ਰਿਤਸਰ ਅਕਾਲ ਤਖ਼ਤ ਐਕਸਪ੍ਰੈੱਸ ਰੇਲਗੱਡੀ ‘ਤੇ ਸਫ਼ਰ ਕਰ ਰਹੀ ਮਹਿਲਾ ‘ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਥਿਤ ਘਟਨਾ 13 ਮਾਰਚ ਦੀ ਰਾਤ ਨੂੰ ਵਾਪਰੀ ਦੱਸੀ ਗਈ ਹੈ।
ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਟੀਟੀਈ ਮੁੰਨਾ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਹਿਲਾ ਮੁਸਾਫਰ ‘ਤੇ ਪਿਸ਼ਾਬ ਕਰਨ ਮੌਕੇ ਟੀਟੀਈ ਸ਼ਰਾਬ ਦੇ ਨਸ਼ੇ ਵਿੱਚ ਸੀ। ਮੁਲਜ਼ਮ ਬਿਹਾਰ ਦੇ ਬੇਗੂਸਰਾਏ ਦਾ ਵਸਨੀਕ ਹੈ ਤੇ ਸਹਾਰਨਪੁਰ ਵਿੱਚ ਟੀਟੀਈ ਵਜੋਂ ਤਾਇਨਾਤ ਸੀ। ਇਸ ਕਥਿਤ ਘਟਨਾ ਮੌਕੇ ਕੁਮਾਰ ਡਿਊਟੀ ‘ਤੇ ਨਹੀਂ ਸੀ। ਉਧਰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਟਵੀਟ ਕਰਕੇ ਟੀਟੀਏ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਜੀਆਰਪੀ ਇੰਸਪੈਕਟਰ ਨਵਰਤਨਾ ਗੌਤਮ ਨੇ ਲਖਨਊ ‘ਚ ਮੀਡੀਆ ਨੂੰ ਦੱਸਿਆ ਕਿ ਇਕ ਮੁਸਾਫ਼ਰ ਵੱਲੋਂ ਕੀਤੀ ਸ਼ਿਕਾਇਤ ਮੁਤਾਬਕ ਉਹ ਤੇ ਉਸ ਦੀ ਪਤਨੀ ਬਿਹਾਰ ਦੇ ਕਿਊਲ ਤੋਂ ਅੰਮ੍ਰਿਤਸਰ ਲਈ ਸਫ਼ਰ ਕਰ ਰਹੇ ਸਨ।
ਸ਼ਿਕਾਇਤਕਰਤਾ ਨੇ ਕਿਹਾ ਕਿ 13 ਮਾਰਚ ਦੀ ਰਾਤ ਨੂੰ ਕੁਮਾਰ ਨੇ ਉਸ ਦੀ ਪਤਨੀ ਦੇ ਸਿਰ ‘ਤੇ ਕਥਿਤ ਪਿਸ਼ਾਬ ਕੀਤਾ।
ਗੌਤਮ ਨੇ ਕਿਹਾ ਕਿ ਜੀਆਰਪੀ (ਚਾਰਬਾਗ਼ ਲਖਨਊ) ਕੋਲ ਦਰਜ ਸ਼ਿਕਾਇਤ ਮਗਰੋਂ ਕੁਮਾਰ ਨੂੰ ਚਾਰਬਾਗ਼ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਇਸ ਕਥਿਤ ਹਾਦਸੇ ਮੌਕੇ ਮੁਲਜ਼ਮ ਨਸ਼ੇ ਵਿੱਚ ਸੀ ਜਾਂ ਨਹੀਂ।
ਉਧਰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਬੰਧਤ ਟੀਟੀਈ ਨੂੰ ਫੌਰੀ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੰਤਰੀ ਨੇ ਉੱਤਰੀ ਰੇਲਵੇ ਵੱਲੋਂ ਜਾਰੀ ਹੁਕਮ ਟਵਿੱਟਰ ‘ਤੇ ਸਾਂਝਿਆਂ ਕਰਦਿਆਂ ਕਿਹਾ, ”ਔਰਤਾਂ ਦਾ ਨਿਰਾਦਰ ਕਰਨ ਵਾਲਾ ਤੁਹਾਡਾ ਉਪਰੋਕਤ ਵਿਵਹਾਰ ਗੰਭੀਰ ਦੁਰਵਿਹਾਰ ਨੂੰ ਦਰਸਾਉਂਦਾ ਹੈ, ਇਸ ਪ੍ਰਕਿਰਿਆ ਵਿੱਚ ਨਾ ਸਿਰਫ਼ ਤੁਹਾਡੀ ਆਪਣੀ ਸਗੋਂ ਪੂਰੀ ਰੇਲਵੇ ਇੱਕ ਸੰਸਥਾ ਵਜੋਂ ਬਦਨਾਮ ਹੁੰਦੀ ਹੈ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 15 ਜੁਲਾਈ ਤੱਕ ਵਧੀ

ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਹਨ ਸਿਸੋਦੀਆ ਨਵੀਂ ਦਿੱਲੀ/ਬਿਊਰੋ ਨਿਊਜ਼ : …