20.3 C
Toronto
Tuesday, October 13, 2026
spot_img
Homeਭਾਰਤਰਾਹੁਲ ਗਾਂਧੀ ਨੂੰ 13 ਅਪਰੈਲ ਤੱਕ ਮਿਲੀ ਜ਼ਮਾਨਤ

ਰਾਹੁਲ ਗਾਂਧੀ ਨੂੰ 13 ਅਪਰੈਲ ਤੱਕ ਮਿਲੀ ਜ਼ਮਾਨਤ

ਰਾਹੁਲ ਗਾਂਧੀ ਨੂੰ 13 ਅਪਰੈਲ ਤੱਕ ਮਿਲੀ ਜ਼ਮਾਨਤਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਹੋਵੇਗੀ
ਸੂਰਤ/ਬਿੳੂਰੋ ਨਿੳੂਜ਼
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅੱਜ ਸੂਰਤ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ 13 ਅਪਰੈਲ ਤੱਕ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 3 ਮਈ ਨਿਰਧਾਰਤ ਕੀਤੀ ਹੈ। ਰਾਹੁਲ ਗਾਂਧੀ ਵਲੋਂ ਸੂਰਤ ਦੀ ਸੈਸ਼ਨ ਕੋਰਟ ਵਿਚ ਦੋ ਅਰਜ਼ੀਆਂ ਦਿੱਤੀਆਂ ਗਈਆਂ ਸਨ। ਇੱਕ ਵਿਚ ਮਾਣਹਾਨੀ ਦੇ ਕੇਸ ਵਿੱਚ ਮਿਲੀ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਦੂਜੀ ਵਿਚ ਨਿਯਮਤ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ 13 ਅਪਰੈਲ ਤੱਕ ਰਾਹੁਲ ਨੂੰ ਜ਼ਮਾਨਤ ਦੇ ਦਿੱਤੀ ਅਤੇ ਸਜ਼ਾ ਰੱਦ ਕਰਨ ਦੇ ਮਾਮਲੇ ’ਤੇ ਅਗਲੀ ਸੁਣਵਾਈ 3 ਮਈ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਆਪਣੀ ਭੈਣ ਪਿ੍ਰਅੰਕਾ ਗਾਂਧੀ ਨਾਲ ਸੂਰਤ ਪੁੱਜੇ। ਰਾਹੁਲ ਨੇ ਦਿੱਲੀ ਤੋਂ ਸੂਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ।

RELATED ARTICLES
POPULAR POSTS