-11.5 C
Toronto
Friday, January 23, 2026
spot_img
Homeਪੰਜਾਬਫਿਰ ਡਰਾਉਣ ਲੱਗਾ ਕਰੋਨਾ

ਫਿਰ ਡਰਾਉਣ ਲੱਗਾ ਕਰੋਨਾ

ਭਾਰਤ ’ਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਦੇ 3 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਇਕ ਵਾਰ ਫਿਰ ਤੋਂ ਡਰਾਉਣ ਲੱਗਾ ਹੈ। ਦੇਸ਼ ਵਿਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਦੇ 3 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਚੱਲਦਿਆਂ 2 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਵਾਇਰਸ ਦੀ ਲਾਗ ਤੋਂ ਠੀਕ ਵੀ ਹੋਏ ਹਨ। ਇਸ ਦੌਰਾਨ ਕਰੋਨਾ ਤੋਂ ਪੀੜਤ 9 ਵਿਅਕਤੀਆਂ ਦੀ ਜਾਨ ਵੀ ਚਲੇ ਗਈ ਹੈ, ਜਿਨ੍ਹਾਂ ਵਿਚ ਪੰਜਾਬ ਦੇ ਦੋ ਵਿਅਕਤੀ ਵੀ ਸ਼ਾਮਲ ਹਨ। ਪਿਛਲੇ ਇਕ ਮਹੀਨੇ ਦੌਰਾਨ ਕਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ 9 ਗੁਣਾ ਵਾਧਾ ਹੋਇਆ ਹੈ। ਉਧਰ ਦੂਜੇ ਪਾਸੇ ਛੱਤੀਸਗੜ੍ਹ ਦੇ ਇਕ ਗਰਲਜ਼ ਹੋਸਟਲ ਵਿਚ 19 ਵਿਦਿਆਰਥਣਾਂ ਕਰੋਨਾ ਤੋਂ ਪੀੜਤ ਹੋ ਗਈਆਂ ਹਨ ਅਤੇ ਇਨ੍ਹਾਂ ਸਾਰੀਆਂ ਵਿਦਿਆਰਥਣਾਂ ਨੂੰ ਕੁਆਰਨਟੀਨ ਕੀਤਾ ਗਿਆ ਹੈ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿਚ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਹੋ ਰਹੇ ਵਾਧੇ ਲਈ ਕਰੋਨਾ ਦਾ ਨਵਾਂ ਵੇਰੀਐਂਟ ਜ਼ਿੰਮੇਵਾਰ ਹੈ। ਦਿੱਲੀ ਦੇ ਇਕ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਕਰੋਨਾ ਦਾ ਇਹ ਜੋ ਨਵਾਂ ਸਟ੍ਰੇਨ ਆਇਆ ਹੈ, ਉਸ ਨੇ ਜ਼ਿਆਦਾ ਗੰਭੀਰ ਰੂਪ ਧਾਰਨ ਨਹੀਂ ਕੀਤਾ ਹੈ। ਕਰੋਨਾ ਪੀੜਤਾਂ ਦੀ ਗਿਣਤੀ ਵਧ ਰਹੀ ਹੈ, ਪਰ ਲੋਕਾਂ ਵਿਚ ਕਰੋਨਾ ਵਾਇਰਸ ਦੇ ਮਾਮੂਲੀ ਲੱਛਣ ਦੇਖੇ ਗਏ ਹਨ। ਜ਼ਿਆਦਾਤਰ ਵਿਅਕਤੀ ਘਰ ਵਿਚ ਹੀ ਦਵਾਈ ਲੈ ਕੇ ਠੀਕ ਹੋ ਰਹੇ ਹਨ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

RELATED ARTICLES
POPULAR POSTS