Breaking News
Home / ਪੰਜਾਬ / ਪੰਜਾਬ ‘ਚ ਇਕ ਦਿਨ ਵਿਚ ਹੀ ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਪੰਜਾਬ ‘ਚ ਇਕ ਦਿਨ ਵਿਚ ਹੀ ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

1ਤਿੰਨਾਂ ਕਿਸਾਨਾਂ ਸਿਰ ਹੀ ਕਰਜ਼ੇ ਦਾ ਬੋਝ
ਮ੍ਰਿਤਕਾਂ ‘ਚ ਇਕ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖੇਵਾਲਾ, ਦੂਜਾ ਪਿੰਡ ਚੋਟੀਆਂ ਅਤੇ ਤੀਜਾ ਮ੍ਰਿਤਕ ਮਾਛੀਵਾੜਾ ਦੇ ਨੇੜਲੇ ਪਿੰਡ ਮੁਬਾਰਕਪੁਰ ਦਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅੱਜ ਇਕ ਦਿਨ ਵਿਚ ਹੀ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਇਨ੍ਹਾਂ ਤਿੰਨਾਂ ਕਿਸਾਨਾਂ ਸਿਰ ਹੀ ਕਰਜ਼ੇ ਦਾ ਬੋਝ ਦੱਸਿਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖੇਵਾਲਾ ਦੇ 28 ਸਾਲਾ ਨੌਜਵਾਨ ਕਿਸਾਨ ਮੱਖਣ ਸਿੰਘ ਨੇ ਕਰਜੇ ਤੋਂ ਪ੍ਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਮੱਖਣ ਸਿੰਘ ਪੁੱਤਰ ਹਰਦੀਪ ਸਿੰਘ ਵੱਲੋਂ 1 ਏਕੜ ਜ਼ਮੀਨ ਵੇਚ ਦਿੱਤੀ ਗਈ ਸੀ। ਇਸ ਕਰਕੇ ਮੱਖਣ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਨੇ ਅੱਜ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਸਿਰ 6 ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾਂਦਾ ਹੈ।
ਦੂਸਰੀ ਘਟਨਾ ਪਿੰਡ ਚੋਟੀਆਂ ‘ਚ ਵਾਪਰੀ ਹੈ, ਜਿੱਥੇ ਇਕ ਕਿਸਾਨ ਗੁਰਚਰਨ ਸਿੰਘ ਵਲੋਂ ਕੀਟਨਾਸਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਪਿੰਡ ਚੋਟੀਆਂ ਦਾ ਕਿਸਾਨ ਗੁਰਚਰਨ ਸਿੰਘ ਪੁੱਤਰ ਜੰਗ ਸਿੰਘ ਆਪਣੀ ਜੱਦੀ ਜ਼ਮੀਨ ਘੱਟ ਹੋਣ ਕਾਰਨ ਉਹ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਤੀਸਰੀ ਘਟਨਾ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਮੁਬਾਰਕਪੁਰ ਵਿਖੇ ਵਾਪਰੀ ਹੈ, ਜਿੱਥੇ ਕਿਸਾਨ ਨੱਥਾ ਸਿੰਘ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

Check Also

ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼ੋ੍ਮਣੀ ਅਕਾਲੀ ਦਲ

ਅਕਾਲੀ ਉਮੀਦਵਾਰ ਹੋ ਗਿਆ ਸੀ ‘ਆਪ’ ਵਿਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ …