Breaking News
Home / ਸੰਪਾਦਕੀ / ਪੰਜਾਬ ‘ਚ ਉਦਯੋਗਾਂ ਦੀ ਮਾੜੀ ਹਾਲਤ ਖ਼ਤਰੇ ਦੀਘੰਟੀ!

ਪੰਜਾਬ ‘ਚ ਉਦਯੋਗਾਂ ਦੀ ਮਾੜੀ ਹਾਲਤ ਖ਼ਤਰੇ ਦੀਘੰਟੀ!

Editorial6-680x365-300x161ਹਾਲਾਂਕਿਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਉਨ੍ਹਾਂ ਦੀਸਰਕਾਰ ਨੇ ਪੰਜਾਬ ਨੂੰ ਚਹੁੰ-ਪੱਖੀ ਤਰੱਕੀ ਦੇ ਰਾਹਾਂ ‘ਤੇ ਤੋਰਿਆਹੈ।ਪਰਵਾਸੀਪੰਜਾਬੀ ਉਦਯੋਗਪਤੀਆਂ ਨੂੰ ਪੰਜਾਬਵਿਚ ਉਦਯੋਗਿਕ ਨਿਵੇਸ਼ਕਰਨਦੀਆਂ ਅਕਸਰਸਲਾਹਾਂ ਦਿੱਤੀਆਂ ਜਾਂਦੀਆਂ ਹਨ, ਪਰ ਕੀ ਪੰਜਾਬਵਿਚ ਉਦਯੋਗਿਕ ਵਿਕਾਸਦਾ ਮਾਹੌਲ ਵੀ ਹੈ? ਇਸ ਸਵਾਲਦਾਜਵਾਬ ਤੁਹਾਨੂੰ ਇਸ ਤੱਥ ਵਿਚੋਂ ਹੀ ਮਿਲਜਾਵੇਗਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬਵਿਚਲਗਭਗ 20 ਹਜ਼ਾਰ ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਹਨ।ਇਨ੍ਹਾਂ ਵਿਚੋਂ ਬਹੁਤ ਸਾਰੀਆਂ ਉਦਯੋਗਿਕ ਸਨਅਤਾਂ ਪੰਜਾਬ ਦੇ ਗੁਆਂਢੀ ਸੂਬਿਆਂ ਵਿਚਸਥਾਪਤ ਹੋ ਗਈਆਂ ਹਨ। ਇਸ ਵਿਚਪਹਿਲਾਕਸੂਰ ਤਾਂ ਪੰਜਾਬਪ੍ਰਤੀ ਕੇਂਦਰੀਸਰਕਾਰਾਂ ਦੇ ਸ਼ੁਰੂ ਤੋਂ ਰਹੇ ਪੱਖਪਾਤੀ ਰਵੱਈਏ ਦਾ ਹੈ, ਜਿਸ ਸਦਕਾਹਮੇਸ਼ਾਪੰਜਾਬ ਨੂੰ ਉਦਯੋਗਿਕ ਵਿਕਾਸਲਈਮਾਲੀਸਹਾਇਤਾਦੇਣ ‘ਚ ਹੱਥ ਘੁੱਟਿਆ ਜਾਂਦਾਰਿਹਾਅਤੇ ਪੰਜਾਬਦੀਆਂ ਸਰਕਾਰਾਂ ਨੇ ਵੀ ਸ਼ਿੱਦਤ ਨਾਲਪੰਜਾਬਦੀ ਉਦਯੋਗਿਕ ਉਨਤੀ ਲਈਨਹੀਂ ਸੋਚਿਆ ਅਤੇ ਪੰਜਾਬ ‘ਚ ਪਹਿਲਾਂ ਤੋਂ ਹੀ ਚੱਲ ਰਹੀਆਂ ਸਨਅਤੀ ਇਕਾਈਆਂ ਨੂੰ ਬਚਾਉਣ ਵੱਲ ਵੀ ਕੋਈ ਤਵੱਜੋਂ ਨਹੀਂ ਦਿੱਤੀ। ਇਸੇ ਕਾਰਨਪੰਜਾਬਵਿਚ ਤੇਜ਼ੀ ਨਾਲਸਨਅਤੀਖੇਤਰ ਸੁੰਗੜ ਰਿਹਾ ਹੈ। ਅਜਿਹੀ ਸਥਿਤੀ ਕੋਈ ਰਾਤੋ-ਰਾਤਨਹੀਂ ਬਣੀ।ਭਾਵੇਂ ਇਸ ਦੇ ਕਈ ਕਾਰਨ ਹੋ ਸਕਦੇ ਹਨਪਰਸਰਕਾਰੀਉਦਾਸੀਨਤਾ ਹੀ ਇਸ ਲਈ ਵੱਡੀ ਜ਼ਿੰਮੇਵਾਰਮੰਨੀ ਜਾ ਸਕਦੀ ਹੈ। ਬੇਸ਼ੱਕ ਇਸ ਸਥਿਤੀਲਈਪੰਜਾਬਪ੍ਰਤੀ ਕੇਂਦਰਵਲੋਂ ਵਰਤੀ ਜਾ ਰਹੀਬੇਰੁਖ਼ੀ ਨੂੰ ਵਧੇਰੇ ਜ਼ਿੰਮੇਵਾਰਮੰਨਿਆ ਜਾ ਸਕਦਾ ਹੈ ਪਰਸੂਬਾਈਸਰਕਾਰਵੀ ਇਸ ਸਬੰਧੀਆਪਣੀ ਜ਼ਿੰਮੇਵਾਰੀ ਤੋਂ ਮੁਕਤਨਹੀਂ ਹੋ ਸਕਦੀ। ਪੰਜਾਬਦੀਲੀਡਰਸ਼ਿਪਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੈ ਕੇ ਸਿਰਫ਼ਰਾਜਨੀਤਕਬਿਆਨਦਾਗਣ ਤੱਕ ਹੀ ਸੀਮਤਰਹਿੰਦੀਹੈ।
ਠੀਕ ਹੈ ਕਿ ਕੇਂਦਰ ਨੇ ਪੰਜਾਬ ਨੂੰ ਸਰਹੱਦੀ ਸੂਬਾਹੋਣਕਰਕੇ ਪਹਾੜਾਂ ਜਿੱਡੀਆਂ ਦਰਪੇਸ਼ ਚੁਣੌਤੀਆਂ ਵਿਚੋਂ ਉਭਰਨ ਲਈਅਤੇ ਉਦਯੋਗਿਕ ਵਿਕਾਸਲਈ ਯੋਗ ਸਹਾਇਤਾਨਹੀਂ ਦਿੱਤੀ। ਪਰਸੂਬਾਸਰਕਾਰਾਂ ਵੀ ਕਿੱਥੋਂ ਸੂਬੇ ਦੀ ਉਦਯੋਗਿਕ ਉਨਤੀ ਲਈ ਸੁਹਿਰਦ ਰਹੀਆਂ ਹਨ? ਜੇਕਰਰਹੀਆਂ ਹੁੰਦੀਆਂ ਤਾਂ ਪੰਜਾਬਵਿਚੋਂ ਅੱਜ ਹਜ਼ਾਰਾਂ ਸਨਅਤੀ ਇਕਾਈਆਂ ਬੰਦਨਾ ਹੁੰਦੀਆਂ। ਨਵੇਂ ਉਦਯੋਗ ਲਗਾਉਣ ਦੀ ਕੇਂਦਰ ਤੋਂ ਮੰਗ ਕਰਨਵਾਲੀਪੰਜਾਬਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਨੂੰ ਸਹੀ ਢੰਗ ਨਾਲ ਚਲਾਉਣ ਦੀ ਸ਼ਿੱਦਤ ਮਹਿਸੂਸਨਹੀਂ ਕੀਤੀ।ਸਰਕਾਰਭਾਵੇਂ ਅਕਾਲੀ-ਭਾਜਪਾਹੋਵੇ ਜਾਂ ਕਾਂਗਰਸ, ਸਾਰੀਆਂ ਹੀ ਸੂਬੇ ਦੇ ਉਦਯੋਗਿਕ ਵਿਕਾਸਲਈ ਬੇਰੁਖ਼ੀ ਭਰੇ ਰਵੱਈਏ ਵਾਲੀਆਂ ਰਹੀਆਂ ਹਨ। ਅਜਿਹਾ ਵੀਨਹੀਂ ਹੈ ਕਿ ਪੰਜਾਬਵਿਚਸਾਰੀਆਂ ਸਨਅਤੀ ਇਕਾਈਆਂ ਘਾਟੇ ਵਿਚਜਾਣਕਾਰਨਬੰਦ ਹੋਈਆਂ। ਬਹੁਤ ਸਾਰੀਆਂ ਸਨਅਤਾਂ ਸੂਬੇ ਦੀਆਰਥਿਕ ਤਰੱਕੀ ਵਿਚ ਯੋਗਦਾਨਪਾਉਂਦੇ ਹੋਣ ਦੇ ਬਾਵਜੂਦਸਰਕਾਰਦੀ ਬੇਰੁਖ਼ੀ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦੀਘਾਟਕਾਰਨਬੰਦ ਹੋ ਗਈਆਂ।
ਮੰਡੀ ਗੋਬਿੰਦਗੜ੍ਹ ਨੂੰ ਕਿਸੇ ਵੇਲੇ ਏਸ਼ੀਆਵਿਚਸਭ ਤੋਂ ਵੱਡੀ ਲੋਹਾਮੰਡੀਮੰਨਿਆਜਾਂਦਾ ਸੀ, ਪਰ ਅੱਜ ਇੱਥੋਂ ਦੀਆਂ ਬਹੁਤੀਆਂ ਫ਼ੈਕਟਰੀਆਂ ਵਿਕ ਚੁੱਕੀਆਂ ਹਨਅਤੇ ਰਹਿੰਦੀਆਂ ਨੂੰ ਪੱਕੇ ਜ਼ਿੰਦਰੇ ਵੱਜੇ ਹੋਏ ਹਨ।ਧਾਰੀਵਾਲਦੀਓਸਵਾਲਵੂਲਨ ਮਿੱਲ ਕਿਸੇ ਸਮੇਂ ਏਸ਼ੀਆਦੀਮਸ਼ਹੂਰ ਮਿੱਲ ਰਹੀਹੈ।ਪਰਸੂਬਾਸਰਕਾਰਦੀਆਂ ਗੈਰ-ਜ਼ਿੰਮੇਵਾਰਾਨਾਨੀਤੀਆਂ ਕਾਰਨ ਉਹ ਮੁਨਾਫ਼ੇ ਵਾਲੀ ਉਦਯੋਗਿਕ ਇਕਾਈ ਹੋਣ ਦੇ ਬਾਵਜੂਦਬੰਦ ਹੋ ਗਈ। ਜਲੰਧਰਵਿਚਖੇਡਾਂ ਦਾਸਮਾਨ ਬਣਾਉਣ ਦੀ ਪ੍ਰਮੁੱਖ ਸਨਅਤ ਹੁੰਦੀ ਸੀ, ਪਰ ਅੱਜ ਅਲੋਪਹੈ।ਬਟਾਲਾਖੇਤੀਬਾੜੀਆਧਾਰਿਤਲੋਹੇ ਦੇ ਸੰਦਾਂ ਦੀ ਵੱਡੀ ਸਨਅਤੀਮੰਡੀਰਿਹਾ ਹੈ ਪਰਸਰਕਾਰਦੀਆਂ ਮਾਰੂਨੀਤੀਆਂ ਦੀਭੇਟਚੜ੍ਹ ਕੇ ਰਹਿ ਗਿਆ। ਦਸਤਕਾਰੀ ਦੇ ਖੇਤਰਵਿਚਅੰਮ੍ਰਿਤਸਰ ਵੱਡਾ ਕੇਂਦਰ ਹੁੰਦਾ ਸੀ। ਇੱਥੋਂ ਦੇ ਲਗਭਗ ਹਰੇਕਘਰਵਿਚ ਹੱਥ-ਖੱਡੀ ਹੁੰਦੀ ਸੀ ਅਤੇ ਇਹ ਖੱਡੀਆਂ ਲੋਕਾਂ ਦੇ ਸਵੈ-ਰੁਜ਼ਗਾਰਦਾਅਹਿਮਵਸੀਲਾਸਨ। ਇਸ ਤੋਂ ਇਲਾਵਾਅੰਮ੍ਰਿਤਸਰਵਿਚਮਸਾਲੇ ਬਣਾਉਣ ਦੇ ਵੀ ਬਹੁਤ ਸਾਰੇ ਕਾਰਖਾਨੇ ਹੁੰਦੇ ਸਨ।ਅੰਮ੍ਰਿਤਸਰਦੀਮਜੀਠਮੰਡੀਕਦੇ ਮਸਾਲਿਆਂ ਦਾਪੰਜਾਬਵਿਚਲਾ ਪ੍ਰਮੁੱਖ ਕੇਂਦਰ ਸੀ। ਇਸੇ ਤਰ੍ਹਾਂ ਹੋਰਵੀਅਨੇਕਾਂ ਉਦਯੋਗਿਕ ਇਕਾਈਆਂ ਸਰਕਾਰਦੀ ਬੇਰੁਖ਼ੀ ਕਾਰਨਬੰਦ ਹੋਈਆਂ ਹਨ। ਗੱਲ ਕੀ, ਇਸ ਵੇਲੇ ਪੰਜਾਬਵਿਚ ਕੋਈ ਵੀ ਅਜਿਹੀ ਚੀਜ਼ ਤਿਆਰਕਰਨਦੀਫ਼ੈਕਟਰੀਨਹੀਂ ਹੈ, ਜਿਸ ਦੀਵਰਤੋਂ ਘੱਟੋ-ਘੱਟ ਪੰਜਾਬੀਲੋਕ ਹੀ ਰੋਜ਼ਾਨਾਕਰਦੇ ਹੋਣ।
ਸੂਬੇ ਦੀਅਫ਼ਸਰਸ਼ਾਹੀਅਤੇ ਇਸ ਦੀਲਾਲਫੀਤਾਸ਼ਾਹੀਕਾਰਨਵੀਸਨਅਤਕਾਰਨਿਰ-ਉਤਸ਼ਾਹਿਤ ਹੁੰਦੇ ਹਨ। ਪ੍ਰਸ਼ਾਸਨਿਕਭ੍ਰਿਸ਼ਟਾਚਾਰ ਇਕ ਅਜਿਹੀ ਸਮੱਸਿਆ ਹੈ, ਜਿਸ ਨੇ ਸੂਬੇ ਦੇ ਵਿਕਾਸ ਨੂੰ ਵੱਡੀ ਸੱਟ ਮਾਰੀ ਹੈ। ਸੂਬਾਸਰਕਾਰਬਿਜਲੀਦੀ ਉਪਲਬਧਤਾ ਦੀ ਸਮੱਸਿਆ ਨੂੰ ਹੱਲ ਕਰਨਵਿਚਕਾਮਯਾਬਨਹੀਂ ਹੋਈ, ਜੋ ਕਿ ਉਦਯੋਗਿਕ ਵਿਕਾਸਵਿਚ ਵੱਡੀ ਰੁਕਾਵਟ ਹੈ।ਭਾਵੇਂਕਿ ਅਕਾਲੀ-ਭਾਜਪਾਸਰਕਾਰਤਿੰਨਥਰਮਲਪਲਾਂਟਲਗਾ ਕੇ ਵਾਧੂਬਿਜਲੀਪੈਦਾਕਰਨ ਦੇ ਦਾਅਵੇ ਤਾਂ ਪਿਛਲੇ 9 ਸਾਲਾਂ ਤੋਂ ਕਰਦੀ ਆ ਰਹੀ ਹੈ ਪਰਹਾਲੇ ਤੱਕ ਸਰਕਾਰ ਦੇ ਇਹ ਦਾਅਵੇ ਅਮਲਵਿਚਨਹੀਂ ਆ ਸਕੇ। ਪੰਜਾਬ ‘ਚ ਪਿਛਲੇ ਇਕ ਦਹਾਕੇ ਦੇ ਮੁਕਾਬਲੇ ਇਸ ਵੇਲੇ ਬਿਜਲੀਦੀਕਮੀਭਾਵੇਂ ਓਨੀਨਹੀਂ ਮੰਨੀਜਾਂਦੀਪਰ ਇਸ ਵੇਲੇ ਬਿਜਲੀਇੰਨੀਮਹਿੰਗੀ ਹੈ ਕਿ ਕੋਈ ਵੀ ਉਦਯੋਗਪਤੀਪੰਜਾਬ ‘ਚ ਆਪਣਾ ਕੋਈ ਸਨਅਤੀਯੂਨਿਟਸਥਾਪਿਤਕਰਨਬਾਰੇ ਸੋਚਦਾ ਤੱਕ ਨਹੀਂ। ਇਸ ਸਥਿਤੀ ਤੋਂ ਬਚਣਅਤੇ ਸੂਬੇ ਦੇ ਪੁਰਾਣੇ ਵੱਕਾਰ ਨੂੰ ਬਹਾਲਕਰਨਲਈਬਹੁਤ ਕੁਝ ਕਰਨਦੀਲੋੜ ਹੈ। ਇਕ ਪਾਸੇ ਜਿਥੇ ਸੂਬਾਈਸਰਕਾਰ ਨੂੰ ਸਨਅਤੀ ਤਰੱਕੀ ਲਈਨਵੀਆਂ ਤੇ ਢੁੱਕਵੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ, ਉਥੇ ਇਨ੍ਹਾਂ ‘ਤੇ ਅਮਲ ਦੇ ਰਾਹਵਿਚਪੈਦਾਹੋਣਵਾਲੀਆਂ ਰੁਕਾਵਟਾਂ ਨੂੰ ਵੀਹਟਾਉਣਦੀਲੋੜਹੋਵੇਗੀ। ਸਿਰਫ਼ ਕੇਂਦਰਸਰਕਾਰਸਿਰ ਹੀ ਦੋਸ਼ਮੜ੍ਹੀਜਾਣਨਾਲਸੂਬੇ ਦੇ ਉਦਯੋਗਿਕ ਵਿਕਾਸਦੀਖੜੋਤ ਦੇ ਦੋਸ਼ਾਂ ‘ਚੋਂ ਪੰਜਾਬਸਰਕਾਰ ਖੁਦ ਨੂੰ ਬਰੀਨਹੀਂ ਕਰਸਕਦੀ।ਪੰਜਾਬਵਿਚ ਇਸ ਵੇਲੇ ਬੇਰੁਜ਼ਗਾਰੀਅਹਿਮ ਸਮੱਸਿਆ ਹੈ, ਪਰਹਰ ਕਿਸੇ ਨੂੰ ਸਰਕਾਰੀ ਨੌਕਰੀ ਦੇਣੀ ਕਿਸੇ ਵੀਸਰਕਾਰ ਦੇ ਵੱਸ ਦੀ ਗੱਲ ਨਹੀਂ ਰਹਿ ਗਈ। ਅਜਿਹੀ ਹਾਲਤਵਿਚਪੰਜਾਬਵਿਚੋਂ ਬੇਰੁਜ਼ਗਾਰੀ ਨੂੰ ਖ਼ਤਮਕਰਨਾਪੰਜਾਬਦੀਸਨਅਤ ਨੂੰ ਬਚਾਉਣ ਤੋਂ ਬਗੈਰਸੰਭਵ ਹੀ ਨਹੀਂ ਹੈ। ਸਵੈ-ਰੁਜ਼ਗਾਰਅਤੇ ਪੁਸ਼ਤੈਨੀ ਦਸਤਕਾਰੀ ਹੁਨਰਾਂ ਨੂੰ ਬਚਾਉਣਾ ਪਵੇਗਾ। ਅਜਿਹਾ ਕਰਨਨਾਲਨਵੀਂ ਪੀੜ੍ਹੀ ਨੂੰ ਵੀਆਪਣੇ ਹੁਨਰ ਅਤੇ ਊਰਜਾ ਨੂੰ ਸਹੀ ਪਾਸੇ ਲਗਾਉਣ ਦਾਆਹਰਮਿਲੇਗਾ ਅਤੇ ਨਵੀਂ ਪੀੜ੍ਹੀਨਸ਼ਾਖ਼ੋਰੀਅਤੇ ਹੋਰਮਾੜੀਆਂ ਅਲਾਮਤਾਂ ਤੋਂ ਵੀਬਚੇਗੀ। ਕੁੱਲ, ਮਿਲਾ ਕੇ ਪੰਜਾਬਸਰਕਾਰ ਨੂੰ ਇਸ ਵੇਲੇ ‘ਕੰਧ’ਤੇ ਲਿਖਿਆਪੜ੍ਹਨਦੀਲੋੜ’ ਹੈ, ਕਿਉਂਕਿ ਪੰਜਾਬਦੀਸਨਅਤਦਾਖ਼ਤਮਹੋਣਾ ਇਕ ਤਰ੍ਹਾਂ ਨਾਲਪੰਜਾਬਦਾਆਰਥਿਕ ਤੌਰ ‘ਤੇ ਦੇਸ਼ ਦੇ ਨਕਸ਼ੇ ਵਿਚੋਂ ਅਲੋਪਹੋਣ ਵਾਂਗ ਹੈ।ਜੇਕਰਹਾਲੇ ਵੀਪੰਜਾਬਸਰਕਾਰ ਨੇ ਉਦਯੋਗਾਂ ਨੂੰ ਬਚਾਉਣ ਲਈਠੋਸ ਤੇ ਸਿੱਟਾਮੁਖੀ ਕਦਮਨਾ ਪੁੱਟੇ ਤਾਂ ਆਉਣ ਵਾਲਾਸਮਾਂ ਪੰਜਾਬਦੀਆਰਥਿਕਤਾਲਈ ਬਹੁਤ ਮਾੜਾਹੋਵੇਗਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …