Breaking News
Home / ਸੰਪਾਦਕੀ / ਅਮਰੀਕਾ ‘ਚ ਵਧਰਹੇ ਸਿੱਖਾਂ ‘ਤੇ ਨਸਲੀਹਮਲੇ ਚਿੰਤਾਦਾਵਿਸ਼ਾ

ਅਮਰੀਕਾ ‘ਚ ਵਧਰਹੇ ਸਿੱਖਾਂ ‘ਤੇ ਨਸਲੀਹਮਲੇ ਚਿੰਤਾਦਾਵਿਸ਼ਾ

ਪਿਛਲੇ ਇਕ ਹਫ਼ਤੇ ਦੌਰਾਨ ਅਮਰੀਕਾਵਿਚ ਸਿੱਖ ਭਾਈਚਾਰੇ ‘ਤੇ ਨਸਲੀਹਮਲਿਆਂ ਦੀਆਂ ਲਗਾਤਾਰ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲਵਿਦੇਸ਼ਾਂ ‘ਚ ਨਫ਼ਰਤੀਅਪਰਾਧਾਂ ਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਵੱਧ ਗਈਆਂ ਹਨ।ਪਹਿਲੀਘਟਨਾ 6 ਅਗਸਤ ਨੂੰ ਸਾਹਮਣੇ ਆਈ, ਜਿਸ ਵਿਚਅਮਰੀਕਾ ਦੇ ਕੈਲੀਫ਼ੋਰਨੀਆਸੂਬੇ ‘ਚ ਦੋ ਗੋਰੇ ਲੋਕਾਂ ਨੇ ਨਸਲੀ ਟਿੱਪਣੀ ਕਰਦਿਆਂ 50 ਸਾਲਾ ਸਿੱਖ ਵਿਅਕਤੀ ਸੁਰਜੀਤ ਸਿੰਘ ਮੱਲ੍ਹੀ ਦੀਕਾਫ਼ੀ ਕੁੱਟਮਾਰ ਕੀਤੀਅਤੇ ਕਿਹਾ ਕਿ ਤੁਹਾਡੀ ਇੱਥੇ ਕੋਈ ਲੋੜਨਹੀਂ, ਆਪਣੇ ਦੇਸ਼ਵਾਪਸਜਾਓ।ਦੂਜੀਘਟਨਾ 8 ਅਗਸਤ ਨੂੰ ਸਾਹਮਣੇ ਆਈ, ਜਿਸ ਵਿਚਕੈਲੀਫ਼ੋਰਨੀਆਵਿਚ ਹੀ ਦੋ ਅਣਪਛਾਤੇ ਵਿਅਕਤੀਆਂ ਨੇ 71 ਸਾਲਾ ਸਿੱਖ ਬਜ਼ੁਰਗ ਸਾਹਿਬ ਸਿੰਘ ਨੱਤ ‘ਤੇ ਹਮਲਾਕੀਤਾ, ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀਅਤੇ ਮੂੰਹ’ਤੇ ਥੁੱਕਿਆ।
ਪਿਛਲੇ ਸਾਲਨਵੰਬਰਮਹੀਨੇ ਦੱਖਣੀ ਏਸ਼ੀਆਈਲੋਕਾਂ ਦੀ ਇਕ ਸੰਸਥਾ ਨੇ ਅਮਰੀਕੀ ਏਜੰਸੀ ਐਫ.ਬੀ.ਆਈ.ਦੇ ਹਵਾਲੇ ਨਾਲਨਸਲੀਅਪਰਾਧਾਂ ਦੇ ਅੰਕੜਿਆਂ ਦੀਜਾਰੀਰਿਪੋਰਟਵਿਚ ਕਿਹਾ ਸੀ ਕਿ ਅਮਰੀਕਾ ‘ਚ ਦੱਖਣੀ ਏਸ਼ੀਆਈਭਾਈਚਾਰਿਆਂ ਲਈ ਹਿੰਸਾ ਹੁਣ ‘ਜ਼ਿੰਦਗੀਦੀਹਕੀਕਤ’ਬਣ ਚੁੱਕੀ ਹੈ। ਐਫ.ਬੀ.ਆਈ. ਦੇ ਸਾਲ 2016 ਦੇ ਨਸਲੀਅਪਰਾਧਅੰਕੜਿਆਂ ਮੁਤਾਬਕਸਾਲ 2015 ਤੋਂ ਸਿੱਖਾਂ ਵਿਰੁੱਧ ਨਸਲੀਜੁਰਮਾਂ 17 ਫ਼ੀਸਦੀ ਤੱਕ ਵਾਧਾ ਹੋਇਆ।
ਹਾਲਾਂਕਿ ਬਹੁਤ ਸਮਾਂ ਪਹਿਲਾਂ ਹੀ ਅਮਰੀਕਾਪ੍ਰਸ਼ਾਸਨ ਨੇ ਸਿੱਖਾਂ ਪ੍ਰਤੀ ਵੱਧ ਰਹੇ ਨਸਲੀਹਮਲਿਆਂ ਨੂੰ ਗੰਭੀਰਤਾਨਾਲਲੈਂਦਿਆਂ ਵੱਕਾਰੀ ਏਜੰਸੀ ਐਫ਼.ਬੀ.ਆਈ. ਤੋਂ ਸਿੱਖਾਂ ਖਿਲਾਫ਼ਨਸਲੀਹਮਲਿਆਂ ਦੀ ਜਾਂਚ ਕਰਵਾਉਣ ਦਾਫ਼ੈਸਲਾਕੀਤਾ ਸੀ ਅਤੇ ਇਸੇ ਦੌਰਾਨ ਸਿੱਖਾਂ ਨਾਲਨਸਲੀਵਿਤਕਰੇ ਰੋਕਣਲਈਕੈਲੀਫ਼ੋਰਨੀਆ ਦੇ ਗਵਰਨਰ ਨੇ ਇਕ ਬਿੱਲ ਵੀਪਾਸਕੀਤਾ ਸੀ ਪਰ ਇਸ ਦੇ ਬਾਵਜੂਦਨਸਲੀਹਮਲਿਆਂ ਦਾਵਰਤਾਰਾ ਰੁਕਣ ਦਾਨਾਂਅਨਹੀਂ ਲੈਰਿਹਾ।
ਬੇਸ਼ੱਕ ਅਮਰੀਕਾ ਦੇ ਵਿਸ਼ਵਵਪਾਰ ਕੇਂਦਰ’ਤੇ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦਪਿਛਲੇ ਦੋ ਦਹਾਕੇ ਦੌਰਾਨ ਅਮਰੀਕਾਸਣੇ ਹੋਰਨਾਂ ਪੱਛਮੀ ਮੁਲਕਾਂ ਵਿਚ ਸਿੱਖਾਂ ‘ਤੇ ਮੁਸਲਮਾਨਾਂ ਦੇ ਭੁਲੇਖੇ ਨਸਲੀਹਮਲਿਆਂ ਵਿਚਭਾਰੀਵਾਧਾ ਹੋਇਆ ਹੈ ਪਰ ਇਸ ਵਰ੍ਹੇ ਹਰੇਕਹਫ਼ਤੇ ਕੋਈ ਨਾ ਕੋਈ ਸਿੱਖ ਅਮਰੀਕਾ ‘ਚ ਨਸਲੀਹਮਲੇ ਦਾਸ਼ਿਕਾਰ ਹੋ ਰਿਹਾਹੈ।ਭਾਵੇਂਕਿ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਅਮਰੀਕਾ ਦੇ ਵਿਸ਼ਵਵਪਾਰ ਕੇਂਦਰ’ਤੇ ਹਮਲਾਓਸਾਮਾਬਿਨਲਾਦੇਨ ਨੇ ਕਰਵਾਇਆ ਸੀ ਪਰ ਬਹੁਤੇ ਗੋਰੇ ਲੋਕਹਾਲੇ ਵੀ ਸਿੱਖਾਂ ਅਤੇ ਮੁਸਲਮਾਨਾਂ ਵਿਚਫ਼ਰਕ ਨੂੰ ਸਮਝਨਹੀਂ ਸਕੇ। ਉਹ ਪਗੜੀਧਾਰੀਅਤੇ ਦਾਹੜੀਵਾਲੇ ਸਿੱਖਾਂ ਨੂੰ ਵੀ ਮੁਸਲਮਾਨ ਸਮਝਲੈਂਦੇ ਹਨ। ਇਸੇ ਭੁਲੇਖੇ ਕਾਰਨ 2001 ਤੋਂ ਲੈ ਕੇ ਹੁਣ ਤੱਕ ਇਕੱਲੇ ਅਮਰੀਕਾਵਿਚ ਹੀ ਸਿੱਖਾਂ ‘ਤੇ ਇਕ ਹਜ਼ਾਰ ਦੇ ਲਗਭਗ ਨਸਲੀਹਮਲਿਆਂ/ਵਿਤਕਰਿਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਬੇਸ਼ੱਕ ਅਮਰੀਕਾ, ਕੈਨੇਡਾਅਤੇ ਇੰਗਲੈਂਡਵਰਗੇ ਦੇਸ਼ਾਂ ਵਿਚ ਸਿੱਖਾਂ ਨੇ ਰਾਜਨੀਤੀ ਤੋਂ ਲੈ ਕੇ ਸਿਵਲਸੇਵਾਵਾਂ ਤੱਕ ਅਹਿਮ ਰੁਤਬੇ ਹਾਸਲਕੀਤੇ ਹਨਪਰ ਸਿੱਖ ਅਜੇ ਤੱਕ ਗੋਰਿਆਂ ਨੂੰ ਸਿੱਖ ਧਰਮਦੀ ਵੱਖਰੀ ਹੋਂਦ ਅਤੇ ਵਿਲੱਖਣ ਸਿਧਾਂਤਾਂ ਤੋਂ ਜਾਣੂਨਹੀਂ ਕਰਵਾ ਸਕੇ। ਭਾਵੇਂਕਿ ਅਮਰੀਕਾਵਿਚਭਾਰਤ ਤੋਂ ਬਾਅਦ ਸਿੱਖਾਂ ਦੀਆਬਾਦੀਤੀਜੇ ਨੰਬਰ’ਤੇ (ਪੰਜ ਲੱਖ) ਹੈ ਪਰਅਮਰੀਕਾਦੀ ‘ਸਿੱਖ ਅਮਰੀਕਨਲੀਗਲਡਿਫ਼ੈਂਸਐਂਡਐਜੂਕੇਸ਼ਨ’ (ਸੈਲਡਫ) ਸੰਸਥਾਅਤੇ ‘ਸਟੈਨਫੋਰਡਯੂਨੀਵਰਸਿਟੀ’ਵਲੋਂ ਸਾਂਝੇ ਤੌਰ ‘ਤੇ ‘ਟਰਬਨਮਾਈਥਸ’ਨਾਂਅ ਦੇ ਕੀਤੇ ਗਏ ਅਧਿਐਨਵਿਚ ਇਹ ਗੱਲ ਉਭਰ ਕੇ ਆਈ ਸੀ ਕਿ ਬਹੁਤੇ ਅਮਰੀਕੀਲੋਕ ਸਿੱਖਾਂ ਨੂੰ ਅਲਕਾਇਦਾ ਦੇ ਮਾਰੇ ਗਏ ਮੁਖੀ ਓਸਾਮਾਬਿਨਲਾਦੇਨਨਾਲਜੋੜ ਕੇ ਦੇਖਦੇ ਹਨ। 49 ਫ਼ੀਸਦੀਅਮਰੀਕੀਲੋਕ ਸਿੱਖਾਂ ਨੂੰ ਮੁਸਲਮਾਨ ਧਰਮਦਾ ਹਿੱਸਾ ਸਮਝਦੇ ਹਨਜਦੋਂਕਿ 70 ਫ਼ੀਸਦੀ ਗੋਰੇ ਕਿਸੇ ਸਿੱਖ ਦੀ ਸਹੀ ਪਛਾਣਨਹੀਂ ਕਰਸਕਦੇ। ਇਕ ਹੋਰਸਰਵੇਖਣ ਅਨੁਸਾਰ ਅਮਰੀਕੀਸਕੂਲਾਂ ਵਿਚਪੜ੍ਹਨਵਾਲੇ 50 ਫ਼ੀਸਦੀ ਸਿੱਖ-ਅਮਰੀਕੀ ਬੱਚਿਆਂ ਅਤੇ 67 ਫ਼ੀਸਦੀਦਸਤਾਰਬੰਨ੍ਹਣਵਾਲੇ ਸਿੱਖ ਬੱਚਿਆਂ ਨੂੰ ਅਕਸਰ ਬੁਲਿੰਗ ਯਾਨੀਤਾਅਨੇਬਾਜ਼ੀਦਾਸ਼ਿਕਾਰਹੋਣਾਪੈਂਦਾਹੈ। ਕਈ ਮਾਮਲਿਆਂ ਵਿਚ ਤਾਂ ਉਨ੍ਹਾਂ ਨੂੰ ਆਪਣੀਪੂਰੀਪੜ੍ਹਾਈ ਦੌਰਾਨ ਇਸ ਤਰ੍ਹਾਂ ਦੇ ਮਾਹੌਲ ਦਾਸਾਹਮਣਾਕਰਨਾਪੈਂਦਾ ਹੈ, ਜਿਸ ਵਿਚ ਉਨ੍ਹਾਂ ਨੂੰ ਵੱਖਰੀ ਨਜ਼ਰਨਾਲਦੇਖਿਆਜਾਂਦਾਹੈ।
‘ਸਿੱਖਇਜ਼ਮ ਇਨਯੂਨਾਈਟਿਡਸਟੇਟ- ਵਟਅਮੈਰੀਕਨਜ਼ ਨੋਅਐਂਡਨੀਡਟੂਨੋਅ’ਨਾਂਅਦੀ ਇਕ ਹੋਰਰਿਪੋਰਟਵਿਚ ਕਿਹਾ ਗਿਆ ਹੈ ਕਿ ਅਮਰੀਕੀਲੋਕਾਂ ਦਾ ਉਨ੍ਹਾਂ ਲੋਕਾਂ ਵੱਲ ਜ਼ਿਆਦਾ ਝੁਕਾਅ ਹੁੰਦਾ ਹੈ, ਜਿਹੜੇ ਉਨ੍ਹਾਂ ਨੂੰ ਆਪਣੇ ਨਾਲਮਿਲਦੇ-ਜੁਲਦੇ ਜਾਪਦੇ ਹਨ।ਜੇਕਰ ਸਿੱਖ ਆਪਣੀਆਂ ਕਦਰਾਂ-ਕੀਮਤਾਂ ਨੂੰ ਅਮਰੀਕੀ ਸੱਭਿਅਤਾ ਨਾਲਜੋੜ ਕੇ ਪੇਸ਼ਕਰਨ ਤਾਂ ਇਸ ਨਾਲਅਮਰੀਕੀਲੋਕ ਸਿੱਖ ਵਿਰਸੇ ਦੇ ਹੋਰਨੇੜੇ ਆ ਸਕਦੇ ਹਨ। ਇਸੇ ਰਿਪੋਰਟ ਅਨੁਸਾਰ ਅਮਰੀਕੀਲੋਕਜਾਤ, ਧਰਮ, ਨਸਲਆਦਿਵਿਤਕਰਿਆਂ ਤੋਂ ਉਪਰ ਉਠ ਕੇ ਸਿੱਖੀ ਦੇ ‘ਬ੍ਰਹਿਮੰਡੀਸੰਦੇਸ਼’ ਨੂੰ ਸਮਝਣਲਈਤਿਆਰਹਨ, ਪਰ ਇਹ ਸਿੱਖ ਪ੍ਰਚਾਰਕਾਂ ਦੀ ਯੋਗਤਾ’ਤੇ ਨਿਰਭਰ ਹੈ ਕਿ ਉਹ ਕਿਸ ਤਰ੍ਹਾਂ ਅਮਰੀਕੀਆਂ ਨੂੰ ਆਪਣੇ ਧਰਮ ਤੋਂ ਪ੍ਰਭਾਵਿਤਕਰਦੇ ਹਨ। ਸਿੱਖ ਫ਼ਲਸਫ਼ੇ ਦੇ ਅਹਿਮਸਿਧਾਂਤ’ਬਰਾਬਰਤਾ’ ਨੂੰ ਅਜੋਕੀਆਂ ਅੰਤਰ-ਦ੍ਰਿਸ਼ਟੀਆਂ ਤੋਂ ਪੇਸ਼ਕਰਨਦੀਲੋੜ ਹੈ, ਕਿਉਂਕਿ ਅਮਰੀਕੀਸਮਾਜਸਭ ਤੋਂ ਵੱਧ ਇਸ ਸਿਧਾਂਤ ਨੂੰ ਪਸੰਦਕਰਦਾਹੈ।
ਅੱਜ ਦੁਨੀਆ ਭਰਵਿਚਪਦਾਰਥਵਾਦ ਨੂੰ ਲੈ ਕੇ ਪ੍ਰਬਲਤਾ, ਅਸਹਿਣਸ਼ੀਲਤਾ, ਨਸਲਵਾਦ, ਫ਼ਿਰਕਾਪ੍ਰਸਤੀਅਤੇ ਧਾਰਮਿਕਸੰਕੀਰਣਤਾ ਬਹੁਤ ਭਿਆਨਕਰੂਪਧਾਰਨਕਰਦੀ ਜਾ ਰਹੀਹੈ। ਇਹ ਮਹਿਸੂਸਕੀਤਾ ਜਾ ਰਿਹਾ ਹੈ ਕਿ ਅਜੋਕੇ ਸਮੇਂ ਵਿਸ਼ਵ ਨੂੰ ਮਾਨਵਤਾ ਦੇ ਸਮੁੱਚੇ ਵਿਕਾਸਅਤੇ ਭਲੇ ਲਈ ਇਕ ਸਾਵੇਂ ਅਤੇ ਸਾਂਝੇ ਨਮੂਨੇ ਦੀਲੋੜ ਹੈ, ਜਿਹੜਾ ਅੱਜ ਦੁਨੀਆ ਭਰਵਿਚਪੈਦਾ ਹੋ ਰਹੀਅਸ਼ਾਂਤੀ ਨੂੰ ਦੂਰਕਰਕੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾਦੀਮਾਲਾਵਿਚਪਰੋ ਕੇ ਅਮਨ-ਸ਼ਾਂਤੀਦੀ ਆਗੋਸ਼ ਦੇ ਸਕੇ। ਉਹ ਨਮੂਨਾਸਿਰਫ਼ ਸਿੱਖ ਧਰਮ ਦੇ ਪਾਵਨ ਗ੍ਰੰਥ’ਸ੍ਰੀ ਗੁਰੂ ਗ੍ਰੰਥਸਾਹਿਬ ਜੀ’ ਹੀ ਪੇਸ਼ਕਰਸਕਦੇ ਹਨ ਕਿਉਂਕਿ ਸਿੱਖ ਆਦਰਸ਼ਦਾਆਧਾਰ ਹੀ ਸਮੁੱਚੀ ਮਾਨਵਤਾਦੀਚਿੰਤਾ ‘ਸਰਬੱਤ ਦਾਭਲਾ’ਹੈ। ਸਿੱਖ ਧਰਮ’ਕਿਰਤਕਰੋ, ਵੰਡ ਛਕੋ, ਨਾਮਜਪੋ’ਦਾਨਾਯਾਬ ਸੁਨੇਹਾ ਦਿੰਦਾ ਹੈ, ਜਿਹੜਾ ਦੁਨੀਆ ਵਿਚਬਰਾਬਰਤਾਵਾਲਾਸਮਾਜਸਿਰਜਣਦਾਆਧਾਰਬੰਨ੍ਹਦਾਹੈ। ਇਸੇ ਸਿਧਾਂਤਦੀ ਬਹੁ-ਪੱਖੀ ਵਿਆਖਿਆਸੰਸਾਰ ਦੇ ਸਾਹਮਣੇ ਰੂਪਮਾਨਕਰਕੇ ਸਮਾਜਿਕਆਰਥਿਕਆਧਾਰ’ਤੇ ਸਿੱਖਾਂ ਪ੍ਰਤੀਪੈਦਾਨਸਲੀਨਫ਼ਰਤਦੀਆਂ ਮਿੱਥਾਂ ਵੀਤੋੜੀਆਂ ਜਾ ਸਕਦੀਆਂ ਹਨ। ਸੋ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਕਮੇਟੀਸਮੇਤਦੇਸ਼-ਵਿਦੇਸ਼ਦੀਆਂ ਸਮਰੱਥ ਸਿੱਖ ਸੰਸਥਾਵਾਂ ਨੂੰ ਵਿਦੇਸ਼ਾਂ ‘ਚ ਸਿੱਖਾਂ ‘ਤੇ ਹੋ ਰਹੇ ਨਸਲੀਹਮਲਿਆਂ ਦੇ ਵਰਤਾਰੇ ਨੂੰ ਰੋਕਣਲਈ ਅਜੋਕੇ ਤਕਨੀਕੀਅਤੇ ਸੂਚਨਾ ਦੇ ਯੁੱਗ ਦੇ ਨਵੇਂ ਸਾਧਨਾਂ ਜ਼ਰੀਏ ਸਰਬ-ਕਲਿਆਣਕਾਰੀ ਸਿੱਖ ਫ਼ਲਸਫ਼ੇ ਨੂੰ ਦੁਨੀਆ ਦੇ ਸਾਹਮਣੇ ਅਜੋਕੀਆਂ ਬ੍ਰਹਿਮੰਡੀਅੰਤਰ-ਦ੍ਰਿਸ਼ਟੀਆਂ ਤੋਂ ਪੇਸ਼ਕਰਨਦੀ ਯੋਗਤਾ ਦਿਖਾਉਣ ਦੀਲੋੜਹੈ।ਸ਼੍ਰੋਮਣੀਕਮੇਟੀ ਨੂੰ ਘੱਟੋ-ਘੱਟ ਉਨ੍ਹਾਂ ਦੇਸ਼ਾਂ ਵਿਚਭਾਰਤੀਸਫ਼ਾਰਤਖਾਨਿਆਂ ਨੇੜੇ ਸਿੱਖ ਮਿਸ਼ਨਸਥਾਪਤਕਰਨੇ ਚਾਹੀਦੇ ਹਨ, ਜਿਥੇ ਸਿੱਖ ਜ਼ਿਆਦਾਗਿਣਤੀਵਿਚ ਵੱਸਦੇ ਹਨ।ਇਨ੍ਹਾਂ ਸਿੱਖ ਮਿਸ਼ਨਾਂ ਨੂੰ ਸਿੱਖ ਧਰਮਪ੍ਰਤੀਜਾਗਰੂਕਤਾਸਬੰਧੀਪ੍ਰਚਾਰ ਦੇ ਕੇਂਦਰਾਂ ਵਜੋਂ ਵਰਤਿਆਜਾਵੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …