Breaking News
Home / ਸੰਪਾਦਕੀ / ਪੰਜਾਬ’ਤੇ ਆਈ ਹੜ੍ਹਾਂ ਦੀਬਿਪਤਾ ਤੇ ਸਰਕਾਰਾਂ ਦੀਵਿਤਕਰੇਬਾਜ਼ੀ

ਪੰਜਾਬ’ਤੇ ਆਈ ਹੜ੍ਹਾਂ ਦੀਬਿਪਤਾ ਤੇ ਸਰਕਾਰਾਂ ਦੀਵਿਤਕਰੇਬਾਜ਼ੀ

ਪਿਛਲੇ ਦਿਨੀਂ ਭਾਰਤ ਦੇ ਕਈ ਹਿੱਸਿਆਂ ‘ਚ ਲਗਾਤਾਰਅਤੇ ਮੋਹਲੇਧਾਰਪਏ ਮੀਂਹ ਨੇ ਵੱਡੀ ਪੱਧਰ ‘ਤੇ ਹੜ੍ਹਾਂ ਵਾਲੀ ਗੰਭੀਰਅਤੇ ਚਿੰਤਾਜਨਕਸਥਿਤੀਪੈਦਾਕਰ ਦਿੱਤੀ। ਕੇਰਲਵਿਚ ਕਈ ਹਫ਼ਤਿਆਂ ਤੋਂ ਲਗਾਤਾਰਮੀਂਹਪੈਣਕਾਰਨ 121 ਦੇ ਲਗਭਗ ਮੌਤਾਂ ਦੀਖ਼ਬਰ ਹੈ, 21 ਵਿਅਕਤੀਲਾਪਤਾਅਤੇ ਸੈਂਕੜੇ ਹੀ ਬੁਰੀਤਰ੍ਹਾਂ ਜ਼ਖ਼ਮੀਵੀ ਹੋ ਗਏ। ਇਸੇ ਤਰ੍ਹਾਂ ਮਹਾਰਾਸ਼ਟਰਵਿਚਹੜ੍ਹਾਂ ਕਾਰਨ 56 ਮੌਤਾਂ ਹੋ ਗਈਆਂ। ਕਰਨਾਟਕ ‘ਚ 22 ਜ਼ਿਲ੍ਹੇ ਇਸ ਤੋਂ ਬੁਰੀਤਰ੍ਹਾਂ ਪ੍ਰਭਾਵਿਤ ਹੋਏ। ਇਸੇ ਤਰ੍ਹਾਂ ਬਿਹਾਰ, ਉੜੀਸਾ ਅਤੇ ਆਸਾਮ ‘ਚ ਵੀਮੀਂਹ ਨੇ ਭਾਰੀਨੁਕਸਾਨਕੀਤਾ ਹੈ। ਹਿਮਾਚਲਪ੍ਰਦੇਸ਼ਅਤੇ ਉੱਤਰਾਖੰਡ ‘ਚ ਦਰਜਨਾਂ ਹੀ ਵਿਅਕਤੀਆਂ ਦੇ ਮਾਰੇ ਜਾਣਦੀਆਂ ਖ਼ਬਰਾਂ ਹਨ। ਯਮਨਾਨਦੀ ਨੇ ਹਰਿਆਣਾ ਦੇ ਕਈ ਇਲਾਕਿਆਂ ਦੇ ਨਾਲ-ਨਾਲਭਾਰਤਦੀਰਾਜਧਾਨੀ ਦਿੱਲੀ ‘ਚ ਵੀਬਿਪਤਾਪਾਈ ਰੱਖੀ। ਹਿਮਾਚਲਪ੍ਰਦੇਸ਼ ‘ਚੋਂ ਲਗਾਤਾਰਪਾਣੀ ਆਉਣ ਕਾਰਨਭਾਖੜਾਡੈਮ ‘ਚ ਪਾਣੀਖ਼ਤਰੇ ਦੇ ਨਿਸ਼ਾਨ ਤੋਂ ਉੱਪਰਚਲਾ ਗਿਆ ਅਤੇ ਫਲੱਡ ਗੇਟ ਖੋਲ੍ਹਣੇ ਪਏ। ਇਸ ਲਈਸਤਲੁਜ ਦੇ ਬੇ-ਵਹਾਅਪਾਣੀ ਨੇ ਪੰਜਾਬ ਦੇ ਕਈ ਇਲਾਕਿਆਂ ‘ਚ ਵੀਅਣਕਿਆਸੀਤਬਾਹੀਮਚਾ ਕੇ ਰੱਖ ਦਿੱਤੀ। ਰੂਪਨਗਰ, ਲੁਧਿਆਣਾ, ਜਲੰਧਰ, ਗੁਰਦਾਸਪੁਰ ਅਤੇ ਤਰਨਤਾਰਨਜ਼ਿਲ੍ਹਿਆਂ ਦੇ ਦਰਿਆਵਾਂ ਦੇ ਨੇੜਲੇ ਸੈਂਕੜੇ ਪਿੰਡਾਂ ‘ਚ ਹੜ੍ਹਾਂ ਦੇ ਕਈ-ਕਈ ਫੁੱਟ ਪਾਣੀ ਨੇ ਸਭ ਕੁਝ ਤਬਾਹਕਰਕੇ ਰੱਖ ਦਿੱਤਾ। ਕਿਸਾਨਾਂ ਦੀਹਜ਼ਾਰਾਂ ਏਕੜਝੋਨੇ ਦੀਲਾਈਫ਼ਸਲ ਦੇ ਨਾਲ-ਨਾਲ ਕਈ ਪਿੰਡਾਂ ਦੇ ਪਿੰਡਾਂ ‘ਚ ਕੱਚੇ-ਪੱਕੇ ਮਕਾਨਵੀਤਬਾਹ ਹੋ ਗਏ। ਕਈ ਪਿੰਡਪਾਣੀਵਿਚ 9-9 ਫੁੱਟ ਤੱਕ ਡੁੱਬ ਗਏ ਅਤੇ ਲੋਕਾਂ ਨੂੰ ਜਾਨਾਂ ਬਚਾਉਣ ਲਈਘਰਾਂ ਦੀਆਂ ਛੱਤਾਂ ‘ਤੇ ਚੜ੍ਹਨਾਪਿਆ। ਘਰਾਂ ਦਾਸਾਰਾਸਾਮਾਨਤਬਾਹ ਹੋ ਗਿਆ ਅਤੇ ਮਾਲ-ਡੰਗਰ ਮਰ ਗਏ। ਬੇੜੀਆਂ ਸਹਾਰੇ ਲੋਕਾਂ ਨੂੰ ਹੜ੍ਹਾਂ ਮਾਰੇ ਇਲਾਕਿਆਂ ਵਿਚੋਂ ਬਾਹਰ ਕੱਢਣਾ ਪਿਆ। ਜ਼ਿੰਦਗੀ ਇਕ ਵਾਰ ਮੁੜ ‘ਸਿਫ਼ਰ”ਤੇ ਆ ਪਹੁੰਚੀ।
ਪੰਜਾਬ ‘ਚ ਬਣੀ ਇਸ ਤਰ੍ਹਾਂ ਦੀਹੜ੍ਹਾਂ ਵਾਲੀਸਥਿਤੀ ਨੇ 1988 ਵਿਚ ਆਏ ਬੇਹੱਦ ਮਾਰੂ ਹੜ੍ਹਾਂ ਦੀ ਡਰਾਉਣੀ ਯਾਦਤਾਜ਼ਾਕਰਵਾ ਦਿੱਤੀ, ਜਿਨ੍ਹਾਂ ਕਰਕੇ ਪੰਜਾਬ ਦੇ ਬਹੁਤਸਾਰੇ ਇਲਾਕਿਆਂ ਵਿਚਫ਼ਸਲਾਂ ਪੂਰੀਤਰ੍ਹਾਂ ਰੁੜ੍ਹ ਗਈਆਂ ਸਨ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤਇਲਾਕਿਆਂ ਦਾ ਦੌਰਾ ਕਰਕੇ 100 ਕਰੋੜਰੁਪਏ ਦੀਰਾਹਤਵੰਡਣਐਲਾਨਕੀਤਾ ਹੈ ਅਤੇ ਨਾਲ ਹੀ ਕਿਸਾਨਾਂ ਦੀਆਂ ਪ੍ਰਭਾਵਿਤ ਜ਼ਮੀਨਾਂ ਦੀਵਿਸ਼ੇਸ਼ਗਿਰਦਾਵਰੀਕਰਨਦੀਆਂ ਵੀਹਦਾਇਤਾਂ ਦਿੱਤੀਆਂ, ਪਰਹੜ੍ਹਾਂ ‘ਚ ਘਿਰੇ ਲੋਕਾਂ ਨੂੰ ਫ਼ੌਰੀ ਤੌਰ ‘ਤੇ ਜਿਹੜੀਸਹਾਇਤਾਦੀਲੋੜ ਸੀ, ਉਸ ‘ਤੇ ਹੜ੍ਹ ਪ੍ਰਭਾਵਿਤਲੋਕਾਂ ਨੇ ਅਸੰਤੁਸ਼ਟੀ ਦਿਖਾਈਹੈ। ਇਸ ਆਫ਼ਤ ਨੂੰ ਬੇਸ਼ੱਕ ਪੰਜਾਬ ਦੇ ਲੋਕਾਂ ਨੇ ਆਪਣੀਆਂ ਰਵਾਇਤਾਂ ‘ਤੇ ਚਲਦਿਆਂ ਸਹਿਣਕਰਨਦੀਹਿੰਮਤਦਿਖਾਈਅਤੇ ਸਰਕਾਰ ਦੇ ਹੜ੍ਹ ਪ੍ਰਭਾਵਿਤਇਲਾਕਿਆਂ ‘ਚ ਫ਼ੌਰੀ ਰਾਹਤ ਦੇ ਨਾਕਾਫ਼ੀਪ੍ਰਬੰਧਾਂ ਦੇ ਬਾਵਜੂਦਲੋਕਾਂ ਨੇ ਆਪਣੇ ਪੱਧਰ ‘ਤੇ ਜਾਂ ਸਮਾਜਿਕ, ਧਾਰਮਿਕਜਥੇਬੰਦੀਆਂ ਨੇ ਹੜ੍ਹ ਪ੍ਰਭਾਵਿਤਇਲਾਕਿਆਂ ਵਿਚ ਫ਼ੌਰੀ ਤੌਰ ‘ਤੇ ਜਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਰਾਸ਼ਨ-ਪਾਣੀਦੀਸਹੂਲਤਵੀ ਦਿੱਤੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਕਮੇਟੀਵੀਹੜ੍ਹ ਪ੍ਰਭਾਵਿਤਲੋਕਾਂ ਲਈ ਲੰਗਰ, ਰਿਹਾਇਸ਼ਅਤੇ ਹੋਰਸਹਾਇਤਾਕਰਨਲਈ ਅੱਗੇ ਆਈ ਪਰ ਇਸ ਅਣਕਿਆਸੀਅਤੇ ਅਚਨਚੇਤੀਤਬਾਹੀ ਦੇ ਕਾਰਨਪਹਿਲਾਂ ਤੋਂ ਹੀ ਵੱਡੀ ਆਰਥਿਕ ਸਮੱਸਿਆ ‘ਚ ਘਿਰੇ ਪੰਜਾਬ ਦੇ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ, ਉਹ ਕਈ ਸਾਲਾਂ ਤੱਕ ਪੂਰਾਨਹੀਂ ਹੋ ਸਕਦਾ।ਪਾਣੀਕਾਰਨਬਰਬਾਦ ਹੋ ਚੁੱਕੇ ਘਰਾਂ ਦੇ ਸਾਮਾਨ, ਨਸ਼ਟ ਹੋਈਆਂ ਫ਼ਸਲਾਂ ਅਤੇ ਖੇਤਾਂ ਨੂੰ ਮੁੜ ਤੋਂ ਪਹਿਲਾਂ ਵਾਲੀਸਥਿਤੀਵਿਚ ਲਿਆਉਣ ਲਈ ਜਿੱਥੇ ਕਈ ਸਾਲ ਲੱਗ ਜਾਣਗੇ, ਉਥੇ ਲੱਖਾਂ ਰੁਪਏ ਹੋਰਖ਼ਰਚਾ ਇਸ ਸੰਕਟਵਿਚੋਂ ਬਾਹਰਨਿਕਲਣਲਈਕਰਨਾਪਵੇਗਾ।
ਹੜ੍ਹਾਂ ਦੇ ਮਾਰੇ ਪੰਜਾਬ ਦੇ ਕਿਸਾਨਾਂ ਨੂੰ ਕੁਦਰਤ ਦੀਮਾਰ ਤਾਂ ਪਈ ਹੀ, ਕੇਂਦਰਦੀਸਰਕਾਰ ਨੇ ਵੀਹੜ੍ਹ ਪ੍ਰਭਾਵਿਤਸੂਬਿਆਂ ਲਈਜਾਰੀਕੀਤੀਰਾਹਤਰਾਸ਼ੀਵੇਲੇ ਪੰਜਾਬਨਾਲਘੋਰਵਿਤਕਰਾਕਰਕੇ ਪੰਜਾਬ ਦੇ ਹੜ੍ਹ ਪ੍ਰਭਾਵਿਤਲੋਕਾਂ ਨੂੰ ਹੋਰ ਵੱਡਾ ਝਟਕਾ ਦਿੱਤਾ ਹੈ।ਭਾਰਤਦੀਮੋਦੀਸਰਕਾਰ ਨੇ ਹੜ੍ਹ ਪ੍ਰਭਾਵਿਤਸੂਬਿਆਂ ਲਈ 4432 ਕਰੋੜਰੁਪਏ ਜਾਰੀਕੀਤੇ ਹਨ। ਇਹ ਪੈਸਾਉੜੀਸਾ, ਕਰਨਾਟਕਅਤੇ ਹਿਮਾਚਲਪ੍ਰਦੇਸ਼ਲਈਜਾਰੀਕੀਤਾ ਗਿਆ ਹੈ। ਇਸ ਤੋਂ ਬਿਨਾਂ ਭਾਰਤਸਰਕਾਰ ਨੇ ਹੜ੍ਹ ਮਾਰੇ ਹੋਰਨਾਂ ਸੂਬਿਆਂ ਵਿਚ ਨੁਕਸਾਨ ਦਾ ਮੁਆਇਨਾ ਕਰਨਲਈ ਇਕ ਟੀਮਵੀ ਗਠਿਤਕੀਤੀ ਹੈ ਪਰ ਉਨ੍ਹਾਂ ਸੂਬਿਆਂ ਵਿਚਅਸਾਮ, ਮੇਘਾਲਿਆ, ਤ੍ਰਿਪੁਰਾ, ਬਿਹਾਰ, ਉੱਤਰਾਖੰਡ, ਹਿਮਾਚਲ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕਾਅਤੇ ਕੇਰਲਾਆਦਿ ਤਾਂ ਹਨਪਰਪੰਜਾਬ ਵੱਲ ਵੇਖਿਆ ਤੱਕ ਨਹੀਂ ਗਿਆ। ਇਹ ਕੁਦਰਤ ਦੀਕਰੋਪੀਦਾਸ਼ਿਕਾਰ ਹੋਏ ਪੰਜਾਬਨਾਲ ਬਹੁਤ ਵੱਡਾ ਧੱਕਾ ਹੈ।
ਬਿਨਾਂ ਸ਼ੱਕ ਗ਼ੈਰ-ਸਰਕਾਰੀ ਤੌਰ ‘ਤੇ ਸਮਾਜਿਕਜਥੇਬੰਦੀਆਂ ਅਤੇ ਪਰਵਾਸੀਪੰਜਾਬੀਭਾਈਚਾਰਾਆਪਣੇ ਤੌਰ ‘ਤੇ ਹੜ੍ਹ ਪ੍ਰਭਾਵਿਤਪੰਜਾਬ ਦੇ ਲੋਕਾਂ ਨੂੰ ਪਹਿਲਾਂ ਰਾਹਤਕਾਰਜਾਂ ਵਿਚਅਤੇ ਹੁਣ ਜ਼ਿੰਦਗੀ ਨੂੰ ਮੁੜ ‘ਸਿਫ਼ਰ’ ਤੋਂ ਸ਼ੁਰੂ ਕਰਨਅਤੇ ਲੀਹਾਂ ‘ਤੇ ਲਿਆਉਣ ਲਈਮਾਲੀਇਮਦਾਦਕਰਨਲਈ ਅੱਗੇ ਆ ਰਹੇ ਹਨ, ਜਿਵੇਂ ਕਿ ਖ਼ਾਲਸਾਏਡਨਾਂਅਦੀਪਰਵਾਸੀ ਸਿੱਖਾਂ ‘ਤੇ ਆਧਾਰਤਜਥੇਬੰਦੀ ਨੇ ਹੜ੍ਹ ਪੀੜ੍ਹਤਪੰਜਾਬੀਆਂ ਲਈਡੇਢ ਲੱਖ ਪੌਂਡ ਦੇਣਦਾਐਲਾਨਕੀਤਾਹੈ।ਪਰਭਾਰਤਸਰਕਾਰ ਨੂੰ ਵੀਹੜ੍ਹ ਪ੍ਰਭਾਵਿਤਪੰਜਾਬ ਦੇ ਲੋਕਾਂ ਲਈਹਮਦਰਦੀਦਿਖਾਉਂਦਿਆਂ ਉਨ੍ਹਾਂ ਨੂੰ ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨਲਈਆਪਣੀਪਹੁੰਚ ਬਣਾਉਣੀਚਾਹੀਦੀ ਸੀ। ਹੜ੍ਹ ਨਾਲਨਸ਼ਟ ਹੋਈਆਂ ਫ਼ਸਲਾਂ ਦੀਭਾਵੇਂਕਿ ਪੰਜਾਬਸਰਕਾਰ ਨੇ ਆਪਣੇ ਪੱਧਰ ‘ਤੇ ਗਿਰਦਾਵਰੀ ਕਰਵਾਉਣ ਦਾਐਲਾਨਕੀਤਾ ਹੈ, ਪਰਸੂਬਾਸਰਕਾਰਵਲੋਂ ਕੁਦਰਤੀ ਆਫ਼ਤਾਂ ਦੇ ਮਾਰੇ ਕਿਸਾਨਾਂ ਨੂੰ ਕਿੰਨਾ ਕੁ ਮੁਆਵਜ਼ਾ ਮਿਲਦਾ ਹੈ, ਇਹ ਸਭ ਨੂੰ ਪਤਾਹੈ।ਪੰਜਾਬਦੀਕੈਪਟਨਸਰਕਾਰ ਨੇ 100 ਕਰੋੜਰੁਪਏ ਦੀਰਾਹਤਰਾਸ਼ੀਦਾਐਲਾਨਕੀਤਾ ਹੈ ਪਰਪੰਜਾਬ ‘ਚ ਹੜ੍ਹਾਂ ਕਾਰਨ ਜੋ ਮਾਲੀ ਨੁਕਸਾਨ ਹੋਇਆ ਹੈ ਉਹ ਕਿਤੇ ਇਸ ਤੋਂ ਵੱਧ ਹੈ। ਇਸ ਕਰਕੇ ਪੰਜਾਬ ਦੇ ਹੜ੍ਹ ਪ੍ਰਭਾਵਿਤਲੋਕਾਂ ਨੂੰ ਰਾਹਤਅਤੇ ਜ਼ਿੰਦਗੀ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਕੇਂਦਰੀਸਹਾਇਤਾਦੀ ਵੱਡੀ ਲੋੜ ਸੀ। ਇਸ ਵਿਚਵੀ ਕੋਈ ਸ਼ੱਕ ਨਹੀਂ ਕਿ ਸ਼ੁਰੂ ਤੋਂ ਸਰਕਾਰਾਂ ਦੇ ਵਿਤਕਰਿਆਂ ਦਾਸਾਹਮਣਾਕਰਦਾ ਆ ਰਿਹਾਪੰਜਾਬਦਾਕਿਸਾਨਹਿੰਮਤੀਅਤੇ ਉਤਸ਼ਾਹੀ ਹੈ ਅਤੇ ਉਹ ਸਰਕਾਰੀਨਜ਼ਰਅੰਦਾਜ਼ੀਦੀਪ੍ਰਵਾਹਨਾਕਰਦਿਆਂ ਮੁੜ ‘ਸਵਾਹਵਿਚੋਂ ਕੁਕਨੂਸ ਦੇ ਜ਼ਿੰਦਾਹੋਣ’ ਵਾਂਗ ਉੱਠ ਖੜ੍ਹਾ ਹੋ ਜਾਵੇਗਾ, ਪਰਲੋਕਤੰਤਰੀਸ਼ਾਸਨਵਿਚਲੋਕਾਂ ਨੂੰ ਰੋਟੀ, ਕਪੜਾਅਤੇ ਮਕਾਨਵਰਗੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬਦਾਕਿਸਾਨ ਤਾਂ ਭਾਰਤ ਦੇ ਲੋਕਾਂ ਦਾ ਢਿੱਡ ਭਰਦਾ ਹੈ ਅਤੇ ਉਸ ਕਿਸਾਨ’ਤੇ ਆਈ ਕੁਦਰਤੀ ਬਿਪਤਾਵੇਲੇ ਤਾਂ ਲੋਕਤੰਤਰੀਸਰਕਾਰਦੀਹੋਰਵੀਅਹਿਮ ਤੇ ਵੱਡੀ ਜ਼ਿੰਮੇਵਾਰੀਬਣਜਾਂਦੀ ਸੀ ਕਿ ਉਸ ਨੂੰ ਮੁੜ ਉੱਠਣ ਤੇ ਦੇਸ਼ ਦੇ ਅੰਨਭੰਡਾਰਵਿਚਆਪਣਾ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਬਣਾਉਣ ਲਈਸਰਕਾਰਫਰਾਖ਼ਦਿਲੀਦਿਖਾਉਂਦੀ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …