20.3 C
Toronto
Sunday, May 31, 2026
spot_img
Homeਫ਼ਿਲਮੀ ਦੁਨੀਆਮੀਕਾ ਸਿੰਘ ਨੇ ਚਿੱਠੀ ਲਿਖ ਕੇ ਮੰਗੀ ਮੁਆਫ਼ੀ

ਮੀਕਾ ਸਿੰਘ ਨੇ ਚਿੱਠੀ ਲਿਖ ਕੇ ਮੰਗੀ ਮੁਆਫ਼ੀ

ਨਵੀਂ ਦਿੱਲੀ : ਬਾਲੀਵੁੱਡ ਗਾਇਕ ਮੀਕਾ ਸਿੰਘ ਪਾਕਿਸਤਾਨ ਵਿਚ ਇਕ ਵਿਆਹ ਸਮਾਗਮ ਦੌਰਾਨ ਪੇਸ਼ਕਾਰੀ ਦੇਣ ਦੇ ਬਾਅਦ ਅਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਮੁੰਬਈ ਵਿਚ ਇੰਡੀਅਨ ਸਿਨੇ ਵਰਕਰਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੀਕਾ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਕਈ ਸੰਸਥਾਵਾਂ ਮੀਕਾ ਸਿੰਘ ਖ਼ਿਲਾਫ਼ ਸੜਕ ‘ਤੇ ਉੱਤਰ ਆਈਆਂ। ਮੀਕਾ ਸਿੰਘ ‘ਤੇ ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ (ਏ. ਆਈ. ਸੀ. ਡਬਲਿਊ. ਏ.) ਅਤੇ ਐਫ਼. ਡਬਲਿਊ. ਆਈ. ਸੀ. ਈ. ਨੇ ਪਾਬੰਦੀ ਲਗਾਈ ਸੀ। ਹੁਣ ਇਸ ਮਾਮਲੇ ਵਿਚ ਮੀਕਾ ਸਿੰਘ ਨੇ ਮੁਆਫ਼ੀ ਮੰਗੀ ਹੈ ਅਤੇ ਫੈਡਰੇਸ਼ਨ ਆਫ਼ ਵੈਟਰਨ ਇੰਡੀਆ ਸਿਨੇ ਇੰਪਲਾਈਸ ਨੂੰ ਪੱਤਰ ਵੀ ਲਿਖਿਆ ਹੈ। ਮੀਕਾ ਸਿੰਘ ਨੇ ਜੋ ਪੱਤਰ ਲਿਖਿਆ ਹੈ ਇਸ ਵਿਚ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਵਿਚ ਕੋਈ ਰਾਏ ਬਣਾਉਣ ਤੋਂ ਪਹਿਲਾਂ ਇਕ ਵਾਰ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇ। ਮੀਕਾ ਸਿੰਘ ਨੇ ਐਫ਼. ਡਬਲਿਊ. ਆਈ.ਸੀ.ਈ. ਦੇ ਪ੍ਰਧਾਨ ਬੀ.ਐਨ. ਤਿਵਾੜੀ ਦੀ ਇਕ ਵੀਡੀਉ ਕਲਿੱਪ ਜਾਰੀ ਕੀਤੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਸੰਗਠਨ ਨੂੰ ਮੀਕਾ ਸਿੰਘ ਦਾ ਪੱਤਰ ਮਿਲਿਆ ਹੈ। ਫ਼ਿਲਮ ਬਾਡੀ ਨੇ ਮੀਕਾ ਸਿੰਘ ਨੂੰ ਚਰਚਾ ਲਈ ਬੁਲਾਵਾ ਭੇਜਿਆ ਹੈ। ਵੀਡੀਉ ਵਿਚ ਕਿਹਾ ਗਿਆ ਕਿ ਮੀਕਾ ਸਿੰਘ ਨੇ ਪੱਤਰ ‘ਚ ਕਿਹਾ ਹੈ ਕਿ ਉਹ ਸਾਰੀਆਂ ਚੀਜ਼ਾਂ ਲਈ ਸਹਿਮਤ ਹੋਣ ਲਈ ਤਿਆਰ ਹੈ, ਜੋ ਸੰਸਥਾ ਫ਼ੈਸਲਾ ਕਰਦੀ ਹੈ। ਆਪਣੇ ਪੱਤਰ ਵਿਚ ਮੀਕਾ ਨੇ ਕਿਹਾ ਕਿ ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਮੈਂ ਦੇਸ਼ ਤੋਂ ਮੁਆਫ਼ੀ ਮੰਗਣ ਲਈ ਤਿਆਰ ਹਾਂ।

RELATED ARTICLES
POPULAR POSTS