1.8 C
Toronto
Thursday, November 27, 2025
spot_img
Homeਦੁਨੀਆਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ' ਮਿਸਟਰ ਸ਼ੁਦਾਈ ' ਦਾ...

ਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ‘ ਮਿਸਟਰ ਸ਼ੁਦਾਈ ‘ ਦਾ ਪੋਸਟਰ ਕੀਤਾ ਰਿਲੀਜ

ਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ‘ ਮਿਸਟਰ ਸ਼ੁਦਾਈ ‘ ਦਾ ਪੋਸਟਰ ਕੀਤਾ ਰਿਲੀਜ
ਚੰਡੀਗੜ੍ਹ/ ਪ੍ਰਿੰਸ ਗਰਗ

ਫ਼ਿਲਮ ਦੇ ਡਾਇਰੈਕਟਰ ਹਰਜੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਾਣਕਾਰੀ ਸਾਂਝੀ ਕੀਤੀ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਦੇ ਉਚਾ ਚੁੱਕਣ ਲਈ ਖਾਸ ਤੋਰ ਤੇ ਸਥਾਨਕ ਟੀਮ ਦੀ ਮਦਦ ਨਾਲ ਪੰਜਾਬ ਤੋਂ ਚੜ੍ਹਦੇ ਸਿਤਾਰੇ / ਕਲਾਕਾਰਾਂ ਨੂੰ ਇਥੇ ਬੁਲਾ ਕੇ ਸ਼ੂਟਿੰਗ ਕੀਤੀ ਗਈ ਹੈ ਦਸ ਦਈਏ ਕੇ ਫ਼ਿਲਮ ਦੇ ਲੇਖਕ ਦੀ ਭੂਮਿਕਾ ਵੀ ਸਥਾਨਕ ਲੇਖਕ ਕੁਰਾਨ ਢਿਲੋਂ ਵਜੋਂ ਨਿਭਾਈ ਗਈ ਹੈ ਅਤੇ ਫ਼ਿਲਮ ਦੇ ਗਾਣੇ ਵੀ ਓਥੋਂ ਦੇ ਵਾਸੀ ਲਿਖਾਰੀ ਅਤੇ ਗਾਇਕ ਜੀਤ ਸੰਧੂ ਵਲੋਂ ਲਿਖੇ ਅਤੇ ਗਾਏ ਗਏ ਹਨ ਫ਼ਿਲਮੀ ਅਦਾਕਾਰ ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਨੇ ਇਸ ਗੱਲ ਵਿਚ ਹਾਮੀ ਭਰਦਿਆਂ ਕਿਹਾ ਕੇ ਇਹ ਪੰਜਾਬੀ ਫ਼ਿਲਮ ਜਗਤ ਲਈ ਇਕ ਮੀਲ ਪੱਥਰ ਹੋਵੇਗਾ , ਬਵਿੱਖ ਵਿਚ ਆਸਟ੍ਰੇਲੀਆ ਫ਼ਿਲਮੀ ਜਗਤ ਦਾ ਹੱਬ ਬਣੇਗਾ |

ਮੈਂਡੀ ਤੱਖੜ , ਹਰਸਿਮਰਨ , ਨਿਸ਼ਾ ਬਾਨੋ ਅਤੇ ਹੋਰ ਕਲਾਕਾਰਾਂ ਸਾਹਿਤ ਸਬ ਨੇ ਇਸ ਗੱਲ ਵਿਚ ਹੁੰਗਾਰਾ ਭਰਦਿਆਂ ਕਿਹਾ ਕੇ ਇਹ ਪੰਜਾਬ ਲਈ ਵੀ ਮਾਨ ਵਾਲੀ ਗੱਲ ਹੋਵੇਗੀ ਕੇ ਹਰ ਜਗਾਹ ਪੰਜਾਬੀ ਫ਼ਿਲਮੀ ਜਗਤ ਨੂੰ ਪਿਆਰ ਮਿਲ ਰਿਹਾ ਹੈ ਅਤੇ ਇਥੇ ਰਹਿੰਦੇ ਪੰਜਾਬੀਆਂ ਦਾ ਪਿਆਰ ਵੀ ਸਾਨੂੰ ਇਥੇ ਆਉਣ ਲਈ ਖਿਚੇਗਾ |

ਆਉਣ ਵਾਲੀ 24 ਨਵੰਬਰ ਨੂੰ ਫ਼ਿਲਮ ਮਿਸਟਰ ਸ਼ੁਦਾਈ ਲੋਕਾਂ ਦੇ ਦਿਲ ਦੀ ਧੜਕਣ ਅਤੇ ਸਿਨੇਮਾ ਘਰਾਂਦਾ ਸ਼ਿੰਗਾਰ ਬਣਨ ਨੂੰ ਤਿਆਰ ਹੈ |

ਚੰਡੀਗੜ੍ਹ/ ਪ੍ਰਿੰਸ ਗਰਗ
ਫ਼ਿਲਮੀ ਜਗਤ ਦੀਆਂ ਖ਼ਬਰਾਂ ਜਾਨਣ ਦੇ ਲਈ ਬਣੇ ਰਹੋ ਪ੍ਰਵਾਸੀ ਅਖਬਾਰ ਦੇ ਨਾਲ

RELATED ARTICLES
POPULAR POSTS