ਵਾਸ਼ਿੰਗਟਨ : ਸਿੱਖ ਭਾਈਚਾਰੇ ਲਈ ਇਹ ਖ਼ਬਰ ਕਾਫੀ ਮਾਣ ਅਤੇ ਸਨਮਾਨ ਵਾਲੀ ਹੈ ਕਿ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਬੀਬੀ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਨਮੋਲ ਕੌਰ ਨਾਰੰਗ ਪਹਿਲੀ ਸਿੱਖ ਬੀਬੀ ਹੈ ਜੋ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੇਜੂਏਟ ਹੋਈ ਹੈ। ਲੈਫਟੀਨੈਂਟ -2 ਅਨਮੋਲ ਕੌਰ ਨਾਰੰਗ ਨੇ ਅਮਰੀਕੀ ਫ਼ੌਜ ਵਿਚ ਏਅਰ ਡਿਫੈਂਸ ਆਰਟਲਰੀ ਜੁਆਇਨ ਕਰ ਲਈ ਹੈ। ਅਨਮੋਲ ਕੌਰ ਦਾ ਅਮਰੀਕੀ ਫੌਜ ‘ਚ ਜਾਣਾ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
Check Also
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ
ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …