4.3 C
Toronto
Friday, November 7, 2025
spot_img
Homeਦੁਨੀਆਨਿਊਯਾਰਕ ’ਚ ਦੋ ਸਿੱਖ ਵਿਅਕਤੀਆਂ ’ਤੇ ਹਮਲਾ

ਨਿਊਯਾਰਕ ’ਚ ਦੋ ਸਿੱਖ ਵਿਅਕਤੀਆਂ ’ਤੇ ਹਮਲਾ

ਸਿੱਖ ਨੌਜਵਾਨਾਂ ਨੂੰ ਡੰਡੇ ਨਾਲ ਕੁੱਟਿਆ ਅਤੇ ਦਸਤਾਰ ਵੀ ਉਤਾਰੀ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿਚ ਆਏ ਦਿਨ ਸਿੱਖਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈਦਾ ਹੈ। ਹੁਣ ਫਿਰ ਨਿਊਯਾਰਕ ਦੇ ਰਿਚਮੰਡ ਹਿਲ ਦੇ ਕੋਲ ਦੋ ਸਿੱਖ ਨੌਜਵਾਨਾਂ ’ਤੇ ਹੋਏ ਹਮਲੇ ਦਾ ਇਕ ਵੀਡੀਓ ਸਾਹਮਣੇ ਆਇਆ। ਇਹ ਉਹੀ ਥਾਂ ਹੈ ਜਿੱਥੇ 10 ਕੁ ਦਿਨ ਪਹਿਲਾਂ ਇਕ ਬਜ਼ੁਰਗ ਸਿੱਖ ’ਤੇ ਹਮਲਾ ਹੋਇਆ ਸੀ। ਮਿਲੀ ਰਿਪੋਰਟ ਅਨੁਸਾਰ ਕੁਝ ਲੋਕਾਂ ਨੇ ਸੜਕ ’ਤੇ ਜਾ ਰਹੇ ਦੋ ਸਿੱਖ ਨੌਜਵਾਨਾਂ ਨੂੰ ਪਹਿਲਾਂ ਡੰਡੇ ਨਾਲ ਕੁੱਟਿਆ ਅਤੇ ਫਿਰ ਉਨ੍ਹਾਂ ਨਾਲ ਲੁੱਟ-ਖਸੁੱਟ ਕੀਤੀ ਗਈ। ਬਾਅਦ ਵਿਚ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਇਨ੍ਹਾਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਵੀ ਉਤਾਰ ਦਿੱਤੀਆਂ। ਜਦੋਂ ਤੱਕ ਪੁਲਿਸ ਇਥੇ ਪਹੁੰਚੀ ਉਦੋਂ ਤੱਕ ਆਰੋਪੀ ਇਥੋਂ ਭੱਜ ਚੁਕੇ ਸਨ। ਮੌਕੇ ’ਤੇ ਪਹੁੰਚੇ ਸਿੱਖ ਸੰਗਠਨਾਂ ਨੇ ਉਥੇ ਮੌਜੂਦ ਹੋਰ ਲੋਕਾਂ ਨੂੰ ਨਾਲ ਲੈ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ , ਜਿਸ ਤੋਂ ਬਾਅਦ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਅਸੈਂਬਲੀ ’ਚ ਸਿੱਖ ਮਹਿਲਾ ਮੈਂਬਰ ਜੇਨੀਫਰ ਰਾਜ ਕੁਮਾਰ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

 

RELATED ARTICLES
POPULAR POSTS