ਕੁਆਲਾਲੰਪੁਰ/ਬਿਊਰੋ ਨਿਊਜ਼
ਮਲੇਸ਼ੀਆ ਦੀ ਇੱਕ ਨਾਮੀ ਯੂਨੀਵਰਸਿਟੀ ਨੇ ਭਾਰਤ ਵਿੱਚ ਰਹਿਣ ਵਾਲੇ ਹਿੰਦੂਆਂ ਨੂੰ ਗੰਦਾ ਦੱਸਿਆ ਹੈ। ਟੀਚਿੰਗ ਮੌਡਿਊਲ ਦੇ ਆਨਲਾਈਨ ਪਬਲਿਸ਼ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਵੱਧ ਗਿਣਤੀ ਮੁਸਲਮਾਨਾਂ ਵਾਲੇ ਮਲੇਸ਼ੀਆ ਦੀ ਯੂ.ਟੀ.ਐਮ. ਯੂਨੀਵਰਸਿਟੀ ਨੇ ਮੌਡਿਊਲ ਨੂੰ ਆਨਲਾਈਨ ਪਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਿੰਦੂ ਲੋਕ ਸਰੀਰ ਤੇ ਗੰਦਗੀ ਨੂੰ ਮੁਕਤੀ ਪ੍ਰਾਪਤ ਕਰਨ ਦਾ ਧਾਰਮਿਕ ਜ਼ਰੀਆ ਮੰਨਦੇ ਹਨ।
ਮੌਡਿਊਲ ਵਿੱਚ ਸਿੱਖਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਯੂਨੀਵਰਸਿਟੀ ਨੇ ਉਪ ਸਿੱਖਿਆ ਮੰਤਰੀ ਪੀ. ਕਮਲ ਨਾਥਨ ਵੱਲੋਂ ਇਸ ਮੁੱਦੇ ਨੂੰ ਚੁੱਕੇ ਜਾਣ ‘ਤੇ ਮੌਡਿਊਲ ਨੂੰ ਰਿਵਿਊ ਕਰਨ ਦਾ ਫੈਸਲਾ ਕੀਤਾ ਹੈ। ਕਮਲ ਨਾਥਨ ਨੇ ਦਾਅਵਾ ਕੀਤਾ ਹੈ ਕਿ ਅਜਿਹੀਆਂ ਗਲਤੀਆਂ ਦੁਬਾਰਾ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਮੌਡਿਊਲ ਨੂੰ ਜਾਣਬੁੱਝ ਕੇ ਗਲਤ ਕੀਤਾ ਗਿਆ ਹੈ। ਕਮਲ ਨਾਥਨ ਨੇ ਹਿੰਦੂਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਮਲੇਸ਼ੀਅਨ ਇੰਡੀਅਨ ਪ੍ਰੋਗਰੈਸਿਵ ਐਸੋਸੀਏਸ਼ਨ ਨੇ ਇਸ ‘ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …